
Cricket Image for ਭਾਰਤ ਖਿਲਾਫ ਦੂਜੇ ਟੈਸਟ ਲਈ ਇੰਗਲੈਂਡ ਨੇ ਕੀਤਾ 12 ਖਿਡਾਰਿਆਂ ਦਾ ਐਲਾਨ, ਇਕੋ ਵਾਰੀ 4 ਖਿਡਾਰੀ ਹੋਏ (Image - Google Search)
ਇੰਗਲੈਂਡ ਨੇ ਸ਼ਨੀਵਾਰ (13 ਫਰਵਰੀ) ਨੂੰ ਚੇਨਈ ਵਿਚ ਭਾਰਤ ਖਿਲਾਫ ਹੋਣ ਵਾਲੇ ਦੂਸਰੇ ਟੈਸਟ ਮੈਚ ਲਈ 12 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਸ ਮੈਚ ਲਈ ਜੋਸ ਬਟਲਰ, ਡੋਮ ਬੇਸ, ਓਲੀ ਪੋਪ ਅਤੇ ਜੇਮਜ਼ ਐਂਡਰਸਨ ਦੀ ਜਗ੍ਹਾ ਬੈਨ ਫੌਕਸ, ਮੋਇਨ ਅਲੀ, ਸਟੂਅਰਟ ਬ੍ਰਾਡ, ਓਲੀ ਸਟੋਨ, ਕ੍ਰਿਸ ਵੋਕਸ ਨੂੰ ਜਗ੍ਹਾ ਦਿੱਤੀ ਹੈ।
ਜੋਫਰਾ ਆਰਚਰ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ। ਬਟਲਰ, ਬੇਸ ਅਤੇ ਐਂਡਰਸਨ ਨੂੰ ਈ.ਸੀ.ਬੀ. ਦੀ ਰੋਟੇਸ਼ਨ ਨਿਤੀ ਦੇ ਤਹਿਤ ਆਰਾਮ ਦਿੱਤਾ ਗਿਆ ਹੈ। ਇਹ ਸਾਰੇ ਪਹਿਲੇ ਮੈਚ ਵਿਚ ਪਲੇਇੰਗ ਇਲੈਵਨ ਦਾ ਹਿੱਸਾ ਸੀ। ਹਾਲਾਂਕਿ, ਬਟਲਰ ਨੂੰ ਸਿਰਫ ਪਹਿਲੇ ਟੈਸਟ ਲਈ ਇੰਗਲੈਂਡ ਦੀ ਟੀਮ ਵਿੱਚ ਚੁਣਿਆ ਗਿਆ ਸੀ।
ਐਂਡਰਸਨ ਅਤੇ ਬੇਸ ਨੇ ਪਹਿਲੇ ਟੈਸਟ ਮੈਚ ਵਿਚ ਪੰਜ ਵਿਕਟਾਂ ਲਈਆਂ ਸੀ। ਇੰਗਲੈਂਡ ਨੇ ਇਹ ਮੈਚ 227 ਦੌੜਾਂ ਨਾਲ ਜਿੱਤ ਕੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।