
ਸਾਉਥੈਂਪਟਨ ਦੇ ਦਿ ਰੋਜ਼ ਬਾਉਲ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ -20 ਅੰਤਰਰਾਸ਼ਟਰੀ ਮੈਚ ਵਿਚ ਇੰਗਲੈਂਡ ਨੇ ਆਸਟਰੇਲੀਆ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿੱਚ ਰੋਮਾਂਚਕ ਜਿੱਤ ਦੇ ਨਾਲ ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜਤ ਹਾਸਲ ਕਰ ਲਈ ਹੈ। ਇੰਗਲੈਂਡ ਦੀਆਂ 162 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਹੀ ਬਣਾ ਸਕਿਆ।
ਇਸ ਮੈਚ ਵਿੱਚ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਬੱਲੇ ਨਾਲ ਕੁਝ ਕਮਾਲ ਨਹੀਂ ਕਰ ਸਕੇ, ਪਰ ਕਪਤਾਨੀ ਵਿੱਚ ਉਹਨਾਂ ਨੇ ਆਪਣੇ ਲਈ ਇੱਕ ਖਾਸ ਰਿਕਾਰਡ ਜਰੂਰ ਬਣਾ ਲਿਆ। ਮੋਰਗਨ ਬਤੌਰ ਕਪਤਾਨ 50 ਟੀ -20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਵਿਸ਼ਵ ਦੇ ਤੀਜੇ ਖਿਡਾਰੀ ਬਣ ਗਏ ਹਨ। ਉਹਨਾਂ ਤੋਂ ਪਹਿਲਾਂ ਇਹ ਕਾਰਨਾਮਾ ਸਿਰਫ ਭਾਰਤ ਦੇ ਮਹਿੰਦਰ ਸਿੰਘ ਧੋਨੀ ਅਤੇ ਆਇਰਲੈਂਡ ਦੇ ਵਿਲੀਅਮ ਪੋਰਟਰਫੀਲਡ ਨੇ ਕੀਤਾ ਸੀ।
ਧੋਨੀ ਨੇ 72 ਮੈਚਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਕੀਤੀ, ਜਦੋਂ ਕਿ ਪੋਰਟਰਫੀਲਡ ਨੇ 56 ਮੈਚਾਂ ਵਿੱਚ ਆਇਰਲੈਂਡ ਦੀ ਟੀਮ ਦੀ ਕਪਤਾਨੀ ਕੀਤੀ। ਇਸ ਸੂਚੀ ਵਿੱਚ ਅਫਗਾਨਿਸਤਾਨ ਦਾ ਅਸਗਰ ਅਫਗਾਨ 49 ਮੈਚਾਂ ਨਾਲ ਚੌਥੇ ਨੰਬਰ 'ਤੇ ਹੈ।