
ਪਿਛਲੇ ਕੁਝ ਦਿ਼ਨ ਚੇਨਈ ਸੁਪਰ ਕਿੰਗਜ਼ ਦੀ ਟੀਮ ਲਈ ਚੰਗੇ ਨਹੀਂ ਰਹੇ ਹਨ. ਪਰ ਹੁਣ ਸੀਐਸਕੇ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆਈ ਹੈ। ਦੱਖਣੀ ਅਫਰੀਕਾ ਦੇ ਕ੍ਰਿਕਟਰ ਫਾਫ ਡੂ ਪਲੇਸਿਸ ਅਤੇ ਲੁੰਗੀ ਐਂਗੀਡੀ ਮੰਗਲਵਾਰ ਸਵੇਰੇ ਦੁਬਈ ਪਹੁੰਚ ਚੁੱਕੇ ਹਨ ਅਤੇ ਟੀਮ ਵਿਚ ਸ਼ਾਮਲ ਹੋ ਗਏ। ਚੇਨਈ ਸੁਪਰ ਕਿੰਗਜ਼ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਦੁਬਈ ਪਹੁੰਚ ਰਹੀ ਜੋੜੀ ਦੀ ਤਸਵੀਰ ਪੋਸਟ ਕੀਤੀ।
ਡੂ ਪਲੇਸਿਸ ਅਤੇ ਲੂੰਗੀ ਐਂਗੀਡੀ ਨੂੰ ਹੁਣ 1 ਹਫਤੇ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ ਅਤੇ ਦੋਵੇਂ ਹੀ 1, 3 ਅਤੇ 6 ਸਤੰਬਰ ਨੂੰ ਹੋਣ ਵਾਲੇ ਕੋਰੋਨਾ ਟੈਸਟ ਤੋਂ ਬਾਅਦ 8 ਸਤੰਬਰ ਤੋਂ ਅਭਿਆਸ ਸ਼ੁਰੂ ਕਰ ਸਕਣਗੇ.
ਦੱਸ ਦੇਈਏ ਕਿ ਹਾਲ ਹੀ ਵਿੱਚ ਚੇਨਈ ਸੁਪਰ ਕਿੰਗਜ਼ ਵਿੱਚ 2 ਖਿਡਾਰੀ ਸਣੇ ਕੁੱਲ 13 ਮੈਂਬਰ ਕੋਰੋਨਾ ਪਾੱਜ਼ੀਟਿਵ ਆਏ ਸਨ। ਜਿਸ ਤੋਂ ਬਾਅਦ ਟੀਮ ਦੇ ਸਟਾਰ ਖਿਡਾਰੀ ਅਤੇ ਉਪ ਕਪਤਾਨ ਸੁਰੇਸ਼ ਰੈਨਾ ਨੇ ਆਈਪੀਐਲ 2020 ਤੋਂ ਆਪਣਾ ਨਾਮ ਵਾਪਸ ਲੈ ਲਿਆ। ਖਬਰਾਂ ਦੇ ਅਨੁਸਾਰ ਰੈਨਾ ਨੇ ਇਹ ਫੈਸਲਾ ਹੋਟਲ ਦੇ ਕਮਰੇ ਵਿੱਚ ਹੋਏ ਵਿਵਾਦ ਅਤੇ ਬਾਇਓ-ਸੁਰੱਖਿਅਤ ਬੱਬਲ ਵਿੱਚ ਰਹਿਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਕਾਰਨ ਲਿਆ ਹੈ।