AUS vs IND: ਆਸਟਰੇਲੀਆਈ ਟੀਮ ਲਈ ਚੰਗਾ ਸੰਕੇਤ, ਵਾਰਨਰ ਤੀਜੇ ਟੈਸਟ ਤੋਂ ਟੀਮ ਵਿਚ ਕਰ ਸਕਦੇ ਹਨ ਵਾਪਸੀ
ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਹੈ ਕਿ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 7 ਜਨਵਰੀ ਤੋਂ ਸਿਡਨੀ ਵਿਚ ਭਾਰਤ ਖ਼ਿਲਾਫ਼ ਤੀਜੇ ਟੈਸਟ ਮੈਚ ਲਈ ਖੇਡ ਸਕਦੇ ਹਨ। ਪੇਨ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ, “ਡੇਵਿਡ ਬਹੁਤ ਵਧੀਆ ਲੱਗ ਰਿਹਾ ਹੈ।

ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਹੈ ਕਿ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 7 ਜਨਵਰੀ ਤੋਂ ਸਿਡਨੀ ਵਿਚ ਭਾਰਤ ਖ਼ਿਲਾਫ਼ ਤੀਜੇ ਟੈਸਟ ਮੈਚ ਲਈ ਖੇਡ ਸਕਦੇ ਹਨ। ਪੇਨ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ, “ਡੇਵਿਡ ਬਹੁਤ ਵਧੀਆ ਲੱਗ ਰਿਹਾ ਹੈ। ਉਸਨੇ ਵਿਕਟਾਂ ਦਰਮਿਆਨ ਦੌੜ ਦੀ ਸ਼ੁਰੂਆਤ ਕੀਤੀ ਹੈ, ਇਸ ਲਈ ਤੀਜੇ ਟੈਸਟ ਮੈਚ ਦੇ ਸ਼ੁਰੂਆਤੀ ਸੰਕੇਤ ਚੰਗੇ ਹਨ ਜੋ ਸਾਡੇ ਲਈ ਸ਼ਾਨਦਾਰ ਹੈ।
ਵਾਰਨਰ ਭਾਰਤ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ਤੱਕ ਫਿੱਟ ਰਹਿਣ ਲਈ ਸੰਘਰਸ਼ ਕਰ ਰਹੇ ਹਨ।
Trending
ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਦੂਜੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਸੀ ਕਿ ਵਾਰਨਰ ਫਿਟ ਹੋਣ ਲਈ ਜੱਦੋਜਹਿਦ ਕਰ ਰਿਹਾ ਹੈ। ਹਾਲਾਂਕਿ ਲੈਂਗਰ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਵਾਰਨਰ ਤੀਜੇ ਟੈਸਟ ਤੱਕ ਫਿਟ ਹੋ ਜਾਵੇਗਾ।
ਵਾਰਨਰ ਨੂੰ ਭਾਰਤ ਖ਼ਿਲਾਫ਼ ਦੂਸਰੇ ਵਨਡੇ ਮੈਚ ਵਿਚ ਸੱਟ ਲੱਗੀ ਸੀ। ਉਹ ਹਾਲੇ ਵੀ ਆਪਣੀ ਸੱਟ ਤੋਂ ਠੀਕ ਹੋ ਰਹੇ ਹਨ।
ਪੇਨ ਨੇ ਕਿਹਾ, "ਪੁਕੋਵਸਕੀ ਵੀ ਮੈਦਾਨ ਵਿੱਚ ਵਾਪਸੀ ਕਰਨ ਤੋਂ ਬਹੁਤ ਦੂਰ ਨਹੀਂ ਹੈ। ਉਹ ਵਾਪਸੀ ਕਰਨ ਦੇ ਬਹੁਤ ਨੇੜੇ ਹੈ। ਮੈਂ ਉਸ ਨਾਲ ਗੱਲ ਕੀਤੀ ਹੈ ਅਤੇ ਉਹ ਠੀਕ ਲੱਗ ਰਿਹਾ ਹੈ।"