ਟੀਮ ਇੰਡੀਆ ਦੇ ਲਈ ਖੁਸ਼ਖਬਰੀ, ਹੁਣ ਪੂਰੇ ਇੰਗਲੈਂਡ ਦੌਰੇ ‘ਤੇ ਨਹੀਂ ਹੋਵੇਗੀ ਬਾਇਓ ਬੱਬਲ‘ ਦੀ ਪਾਬੰਦੀ
ਭਾਰਤੀ ਟੀਮ ਇਕ ਲੰਬੇ ਦੌਰੇ ਲਈ ਇੰਗਲੈਂਡ ਰਵਾਨਾ ਹੋਣ ਜਾ ਰਹੀ ਹੈ ਅਤੇ ਇਸ ਮਹੱਤਵਪੂਰਨ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਟੀਮ ਇੰਡੀਆ ਦੇ ਇਕ ਮੈਂਬਰ ਨੇ ਇਸ ਗੱਲ ਦੀ
ਭਾਰਤੀ ਟੀਮ ਇਕ ਲੰਬੇ ਦੌਰੇ ਲਈ ਇੰਗਲੈਂਡ ਰਵਾਨਾ ਹੋਣ ਜਾ ਰਹੀ ਹੈ ਅਤੇ ਇਸ ਮਹੱਤਵਪੂਰਨ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਟੀਮ ਇੰਡੀਆ ਦੇ ਇਕ ਮੈਂਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਿਉਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਪੂਰਾ ਹੋਣ ਤੋਂ ਬਾਅਦ ਟੀਮ ਬਾਇਓ ਬੱਬਲ ਪਾਬੰਦੀਆਂ ਤੋਂ ਮੁਕਤ ਹੋ ਜਾਵੇਗੀ।
ਇਸ ਬਾਰੇ ਗੱਲ ਕਰਦਿਆਂ, ਭਾਰਤੀ ਟੀਮ ਦੇ ਇਕ ਮੈਂਬਰ ਨੇ ਕ੍ਰਿਕਬਜ਼ ਨੂੰ ਕਿਹਾ, “ਡਬਲਯੂਟੀਸੀ ਦੇ ਫਾਈਨਲ ਤੋਂ ਬਾਅਦ, ਅਸੀਂ ਬਾਇਓ ਬਬਲ ਪਾਬੰਦੀਆਂ ਤੋਂ ਮੁਕਤ ਹੋਵਾਂਗੇ। ਇੰਗਲੈਂਡ ਵਿਚ ਬਾਇਓ ਬਬਲ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਇਹ ਜ਼ਰੂਰੀ ਹੋਇਆ ਤਾਂ ਅਸੀਂ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ 4 ਅਗਸਤ ਤੋਂ ਪਹਿਲਾਂ ਇੱਕ ਬਬਲ ਵਿਚ ਦਾਖਲ ਹੋ ਸਕਦੇ ਹਾੰ।"
Trending
ਹਾਲਾਂਕਿ, ਬਾਇਓ ਬਬਲ ਨਾ ਹੋਣ ਦੇ ਬਾਵਜੂਦ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਭਾਰਤੀ ਟੀਮ ਨੂੰ 'ਸੁਰੱਖਿਅਤ ਵਾਤਾਵਰਣ' ਬਣਾਈ ਰੱਖਣਾ ਹੋਵੇਗਾ। ਇਸਦੇ ਨਾਲ ਹੀ ਆਗਾਮੀ ਇੰਗਲੈਂਡ ਬਨਾਮ ਨਿਉਜ਼ੀਲੈਂਡ ਟੈਸਟ ਸੀਰੀਜ਼ ਵਿੱਚ ਵੀ ਇਹੀ ਨਿਯਮ ਲਾਗੂ ਕੀਤੇ ਜਾਣਗੇ।
ਭਾਰਤੀ ਟੀਮ ਇੰਗਲੈਂਡ ਵਿਚ ਤਕਰੀਬਨ ਚਾਰ ਮਹੀਨਿਆਂ ਲਈ ਰਹੇਗੀ ਅਤੇ ਇਸ ਦੌਰੇ ਦੇ ਪੂਰਾ ਹੋਣ ਤੋਂ ਬਾਅਦ, ਉਹ ਆਈਪੀਐਲ ਦੇ ਬਾਕੀ ਮੈਚਾਂ ਲਈ ਸਿੱਧੇ ਯੂਏਈ ਦੀ ਯਾਤਰਾ ਕਰੇਗੀ।ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ ਦੁਆਰਾ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਚਾਰਟਰ ਜਹਾਜ਼ ਵਿੱਚ ਭਾਰਤ 3 ਜੂਨ ਨੂੰ ਇੰਗਲੈਂਡ ਦੀ ਯਾਤਰਾ ਕਰੇਗਾ। ਦੋਵੇਂ ਪੁਰਸ਼ ਅਤੇ .ਮਹਿਲਾਵਾਂ ਦੀਆਂ ਟੀਮਾਂ ਆਪਣੇ ਪਰਿਵਾਰਾਂ ਨਾਲ ਇਕੋ ਫਲਾਈਟ 'ਤੇ ਯਾਤਰਾ ਕਰਨਗੀਆਂ।