
ਭਾਰਤ ਖ਼ਿਲਾਫ਼ ਟੀ -20 ਸੀਰੀਜ਼ ਗੁਆਉਣ ਤੋਂ ਬਾਅਦ, ਭਾਰਤੀ ਟੀਮ ਦੀ ਇਕਪਾਸੜ ਤਾਰੀਫ ਕੀਤੀ ਜਾ ਰਹੀ ਹੈ, ਜਦਕਿ ਕਈ ਸਾਬਕਾ ਖਿਡਾਰੀ ਈਯਨ ਮੋਰਗਨ ਦੀ ਟੀਮ ਉੱਤੇ ਸਵਾਲ ਖੜੇ ਕਰ ਰਹੇ ਹਨ। ਹੁਣ ਇਸ ਕੜੀ ਵਿਚ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਟੀਮ ਦੇ ਬੱਲੇਬਾਜ਼ੀ ਕ੍ਰਮ 'ਤੇ ਸਵਾਲ ਖੜੇ ਕੀਤੇ ਹਨ।
ਪੀਟਰਸਨ ਨੇ ਇੰਗਲੈਂਡ ਨੂੰ ਬੇਨ ਸਟੋਕਸ ਨੂੰ 6 ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਭੇਜ ਕੇ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸਟੋਕਸ ਨੂੰ ਟੀ -20 ਬੱਲੇਬਾਜ਼ੀ ਕ੍ਰਮ ਵਿੱਚ 4 ਵੇਂ ਨੰਬਰ 'ਤੇ ਭੇਜਿਆ ਜਾਣਾ ਚਾਹੀਦਾ ਹੈ ਅਤੇ ਜੇਕਰ ਉਨ੍ਹਾਂ ਨੂੰ 6 ਨੰਬਰ' ਤੇ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਖੇਡਣ ਦਾ ਕੋਈ ਮਤਲਬ ਨਹੀਂ ਹੈ।
ਪੀਟਰਸਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਟਵੀਟ ਕਰਦਿਆਂ ਲਿਖਿਆ, '' ਬੈਨ ਸਟੋਕਸ ਬੱਲੇਬਾਜ਼ ਅਤੇ ਪਾਰਟ ਟਾਈਮ ਗੇਂਦਬਾਜ਼ ਵਜੋਂ 6 ਵੇਂ ਨੰਬਰ 'ਤੇ ਪੂਰੀ ਤਰ੍ਹਾਂ ਬਰਬਾਦ ਹੋ ਰਿਆ ਹੈ। ਬੇਅਰਸਟੋ ਇਕ ਟੀ -20 ਓਪਨਰ ਹੈ। ਜੇਕਰ ਉਹ ਓਪਨਿੰਗ ਨਹੀਂ ਕਰਦਾ ਤਾਂ ਸਟੋਕਸ ਨੂੰ ਚੌਥੇ ਨੰਬਰ' ਤੇ ਬੱਲੇਬਾਜ਼ੀ ਲਈ ਭੇਜਿਆ ਜਾਣਾ ਚਾਹੀਦਾ ਹੈ।"