
ਭਾਰਤ ਵਿਚ ਬਹੁਤ ਸਾਰੇ ਮਹਾਨ ਕ੍ਰਿਕਟਰ ਪੈਦਾ ਹੋਏ ਹਨ ਅਤੇ ਇਨ੍ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਪੜ੍ਹਾਈ ਲਿਖਾਈ ਨਾਲ ਕੋਈ ਸਬੰਧ ਨਹੀਂ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਟੀਮ ਇੰਡੀਆ ਦਾ ਸਭ ਤੋਂ ਵੱਧ ਪੜ੍ਹਣ ਵਾਲਾ ਕ੍ਰਿਕਟਰ ਕੌਣ ਹੈ? ਆਓ ਅਸੀਂ ਤੁਹਾਨੂੰ ਅੱਜ ਉਸ ਕ੍ਰਿਕਟਰ ਬਾਰੇ ਦੱਸਦੇ ਹਾਂ ਜੋ ਪੜ੍ਹਾਈ ਵਿਚ ਸਭ ਤੋਂ ਅੱਗੇ ਸੀ ਪਰ ਕ੍ਰਿਕਟ ਵਿਚ ਸਿਰਫ ਇਕ ਸਾਲ ਹੀ ਰਹਿ ਸਕਿਆ।
ਉਸ ਖਿਡਾਰੀ ਦਾ ਨਾਮ ਅਵੀਸ਼ਕਾਰ ਸਾਲਵੀ ਹੈ। ਮੁੰਬਈ ਲਈ ਖੇਡਣ ਵਾਲੇ ਸਾਬਕਾ ਤੇਜ਼ ਗੇਂਦਬਾਜ਼ ਅਵੀਸ਼ਕਾਰ ਸਾਲਵੀ ਦਾ ਜਨਮ 20 ਅਕਤੂਬਰ 1981 ਨੂੰ ਮੁੰਬਈ ਵਿੱਚ ਹੋਇਆ ਸੀ। ਉਹਨਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਟੀਮ ਇੰਡੀਆ ਵਿਚ ਐਂਟਰੀ ਲੈਣ ਵਿਚ ਸਫਲ ਰਿਹਾ ਸੀ ਪਰ ਜ਼ਿਆਦਾ ਸਮਾਂ ਨਹੀਂ ਖੇਡ ਸਕਿਆ।
ਭਾਰਤ ਲਈ ਚਾਰ ਵਨਡੇ ਮੈਚ ਖੇਡ ਚੁੱਕੇ ਤੇਜ਼ ਗੇਂਦਬਾਜ਼ ਨੇ ਐਸਟ੍ਰੋਫਿਜਿਕਸ ਵਿੱਚ ਪੀਐਚਡੀ ਪੂਰੀ ਕੀਤੀ ਹੈ। ਇਸ ਡਿਗਰੀ ਦੇ ਕਾਰਨ, ਉਹ ਇਸਰੋ ਅਤੇ ਨਾਸਾ ਵਰਗੇ ਅਦਾਰਿਆਂ ਵਿੱਚ ਵੀ ਕੰਮ ਕਰ ਸਕਦਾ ਸੀ, ਪਰ ਉਸਨੇ ਪਹਿਲਾਂ ਕ੍ਰਿਕਟ ਨੂੰ ਤਰਜੀਹ ਦਿੱਤੀ। ਸਾਲਵੀ ਅਜੇ ਵੀ ਭਾਰਤ ਦੇ ਪੜ੍ਹੇ-ਲਿਖੇ ਕ੍ਰਿਕਟਰਾਂ ਵਿਚ ਪਹਿਲੇ ਨੰਬਰ 'ਤੇ ਹੈ।