
ਬੀਸੀਸੀਆਈ ਨੇ ਯੂਏਈ ਵਿੱਚ 27 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਟੀ-20 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ 'ਚ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੀ ਵਾਪਸੀ ਹੋਈ ਹੈ ਪਰ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਸੱਟਾਂ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਕਈ ਕ੍ਰਿਕਟ ਪੰਡਿਤ ਇਸ ਗੱਲ ਤੋਂ ਹੈਰਾਨ ਹਨ ਕਿ ਮੁਹੰਮਦ ਸ਼ਮੀ ਨੂੰ ਏਸ਼ੀਆ ਕੱਪ ਦੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਅਜਿਹੇ 'ਚ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸ਼ਮੀ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ ਟਿਕਟ ਵੀ ਨਹੀਂ ਮਿਲੇਗੀ ਪਰ ਕਿਰਨ ਮੋਰੇ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ। ਉਸ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਵਾਲੀ ਟੀਮ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਨਹੀਂ ਜਾਵੇਗੀ ਅਤੇ ਮੁਹੰਮਦ ਸ਼ਮੀ ਜ਼ਰੂਰ ਟੀ-20 ਵਿਸ਼ਵ ਕੱਪ ਖੇਡੇਗਾ।
ਸਟਾਰ ਸਪੋਰਟਸ 'ਫਾਲੋ ਦ ਬਲੂਜ਼' 'ਤੇ, ਮੋਰੇ ਨੇ ਕਿਹਾ, "ਹਾਰਦਿਕ ਦੀ ਵਾਪਸੀ ਦਾ ਤਰੀਕਾ ਪ੍ਰਭਾਵਸ਼ਾਲੀ ਸੀ। ਉਹ ਹੁਣ 140 ਤੋਂ ਵੱਧ ਗੇਂਦਬਾਜ਼ੀ ਕਰ ਰਿਹਾ ਹੈ। ਇੱਕ ਕਪਤਾਨ ਨੂੰ ਅਜਿਹਾ ਖਿਡਾਰੀ ਚਾਹੀਦਾ ਹੈ ਜੋ ਦੌੜਾਂ ਬਣਾ ਸਕੇ, ਵਿਕਟਾਂ ਲੈ ਸਕੇ ਅਤੇ ਫੀਲਡਿੰਗ ਕਰ ਸਕੇ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ, ਇਹ ਟੀਮ ਉਦੋਂ ਤੱਕ ਵਿਸ਼ਵ ਕੱਪ ਵਿੱਚ ਨਹੀਂ ਜਾਵੇਗੀ ਜਦੋਂ ਤੱਕ ਮੁਹੰਮਦ ਸ਼ਮੀ ਟੀਮ ਵਿੱਚ ਨਹੀਂ ਆਉਂਦੇ। ਇਹ ਉਹ ਬੈਕ-ਅੱਪ ਹਨ ਜੋ ਵਿਸ਼ਵ ਕੱਪ ਦੀ ਤਿਆਰੀ ਵਜੋਂ ਉੱਥੇ ਦਾ ਦੌਰਾ ਕਰ ਰਹੇ ਹਨ।"