
ਅੱਜ ਕੱਲ ਹਰ ਕੋਈ ਕ੍ਰਿਕਟ ਦੀ ਦੁਨੀਆ ਵਿਚ ਇਕੋ ਸਵਾਲ ਪੁੱਛ ਰਿਹਾ ਹੈ ਕਿ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਕਿਸ ਨੂੰ ਕਪਤਾਨ ਬਣਾਇਆ ਜਾਏ? ਕੁਝ ਲੋਕ ਕੋਹਲੀ ਦੇ ਹੱਕ ਵਿਚ ਨਜ਼ਰ ਆ ਰਹੇ ਹਨ, ਜਦਕਿ ਕੁਝ ਦਾ ਕਹਿਣ ਹੈ ਕਿ 5 ਵਾਰ ਦੇ ਆਈਪੀਐਲ ਜੇਤੂ ਕਪਤਾਨ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਜਾਵੇ। ਇਸ ਦੌਰਾਨ ਇਕ ਕ੍ਰਿਕਟ ਟਾੱਕ ਸ਼ੋਅ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਅਤੇ ਅਕਾਸ਼ ਚੋਪੜਾ ਨੇ ਇਸ ਪ੍ਰਸ਼ਨ ਤੇ ਆਪਣੀਆੰ ਪ੍ਰਤੀਕ੍ਰਿਆਂਵਾ ਦਿੱਤੀਆਂ ਹਨ।
ਸਟਾਰ ਸਪੋਰਟਸ ਦੇ ਇਕ ਸ਼ੋਅ ਵਿੱਚ ਗੌਤਮ ਗੰਭੀਰ ਅਤੇ ਅਕਾਸ਼ ਚੋਪੜਾ ਇੱਕ ਦੂਜੇ ਨਾਲ ਟਕਰਾਉਂਦੇ ਦਿਖਾਈ ਦਿੱਤੇ। ਦੋਹਾਂ ਵਿਚਕਾਰ ਵਿਰਾਟ ਅਤੇ ਰੇਹਿਤ ਨੂੰ ਕਪਤਾਨ ਬਣਾਉਣ ਨੂੰ ਲੈ ਕੇ ਤੀਖੀ ਬਹਿਸ ਦੇਖਣ ਨੂੰ ਮਿਲੀ।
ਗੌਤਮ ਗੰਭੀਰ ਨੇ ਰੋਹਿਤ ਸ਼ਰਮਾ ਦੇ ਹੱਕ ਵਿੱਚ ਕਿਹਾ ਕਿ ‘ਵਿਰਾਟ ਕੋਹਲੀ ਕੋਈ ਮਾੜੇ ਕਪਤਾਨ ਨਹੀਂ ਹਨ, ਪਰ ਅਸੀਂ ਇੱਥੇ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਬਿਹਤਰ ਕਪਤਾਨ ਕੌਣ ਹੈ ਅਤੇ ਰੋਹਿਤ ਸ਼ਰਮਾ ਬਿਹਤਰ ਕਪਤਾਨ ਹੈ। ਇਹ ਸਿਰਫ ਬਿਹਤਰ ਨਹੀਂ, ਦੋਵਾਂ ਵਿਚਾਲੇ ਜ਼ਮੀਨ ਅਸਮਾਨ ਦਾ ਅੰਤਰ ਹੈ.’