
Cricket Image for IND vs ENG: ਗੌਤਮ ਗੰਭੀਰ ਨੇ ਕੀਤੀ ਵੱਡੀ ਭੱਵਿਖਵਾਣੀ, ਕਿਹਾ- ਟੈਸਟ ਸੀਰੀਜ ਵਿਚ 3-0 ਜਾਂ 3-1 (Image Credit: Google)
ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਸਾਹਮਣੇ ਹੁਣ ਇੰਗਲੈਂਡ ਦੀ ਚੁਣੌਤੀ ਹੈ। ਇੰਗਲੈਂਡ ਦੀ ਟੀਮ 5 ਫਰਵਰੀ ਤੋਂ ਚੇਨਈ ਵਿਚ ਪਹਿਲਾ ਟੈਸਟ ਮੈਚ ਖੇਡੇਗੀ। ਇਸ ਲੜੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਈ ਦਿੱਗਜ਼ ਮੰਨਦੇ ਹਨ ਕਿ ਭਾਰਤੀ ਟੀਮ ਇੰਗਲੈਂਡ ਨੂੰ ਆਸਾਨੀ ਨਾਲ ਹਰਾ ਦੇਵੇਗੀ।
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਭਾਰਤੀ ਟੀਮ ਇਸ ਟੈਸਟ ਸੀਰੀਜ਼ ਵਿਚ ਆਸਾਨੀ ਨਾਲ ਜਿੱਤੇਗੀ।
ਭਾਰਤ ਲਈ ਖੁਸ਼ਖਬਰੀ ਇਹ ਹੈ ਕਿ ਇਸ ਘਰੇਲੂ ਲੜੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟੀਮ ਵਿਚ ਵਾਪਸੀ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਗੰਭੀਰ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਸ ਟੈਸਟ ਸੀਰੀਜ਼ ਨੂੰ ਆਸਾਨੀ ਨਾਲ 3-0 ਜਾਂ 3-1 ਨਾਲ ਜਿੱਤ ਜਾਵੇਗੀ।