
ਗੌਤਮ ਗੰਭੀਰ ਨੇ ਕਿਹਾ, ਮੁੰਬਈ ਇੰਡੀਅਨਜ਼-ਚੇਨਈ ਸੁਪਰ ਕਿੰਗਜ਼ ਵਿਚੋਂ ਇਹ ਟੀਮ ਜਿੱਤੇਗੀ IPL 2020 ਦਾ ਪਹਿਲਾ ਮੈਚ Imag (BCCI)
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਚੇਨੰਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ
ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਦਾ ਪਲੜ੍ਹਾ ਭਾਰੀ ਰਹਿਣ ਵਾਲਾ ਹੈ. ਗੰਭੀਰ ਦਾ ਮੰਨਣਾ ਹੈ ਕਿ ਮੁੰਬਈ ਦੀ ਟੀਮ ਵਿਚ ਕਾਫੀ ਗਹਿਰਾਈ ਹੈ ਅਤੇ ਟ੍ਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਦੀ ਮੌਜੂਦਗੀ ਇਸ ਟੀਮ ਨੂੰ ਆਈਪੀਐਲ ਜਿੱਤਣ ਦੀ ਮਜ਼ਬੂਤ ਦਾਅਵੇਦਾਰਬ ਬਣਾਉੰਦੀ ਹੈ.
ਕੋਵਿਡ-19 ਦੇ ਕਾਰਣ ਇਸ ਵਾਰ ਆਈਪੀਐਲ਼ ਯੂਏਈ ਵਿਚ ਕਰਾਇਆ ਜਾ ਰਿਹਾ ਹੈ. ਲੀਗ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚ ਖੇਡਿਆ ਜਾਣਾ ਹੈ.