
ਕੋਲਕਾਤਾ 'ਚ ਭਾਰਤ ਦੀ ਹਾਰ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਅਤੇ ਕੁਮੈਂਟੇਟਰ ਗੌਤਮ ਗੰਭੀਰ ਨੇ ਯੁਜਵੇਂਦਰ ਚਾਹਲ ਦੀ ਗੇਂਦਬਾਜ਼ੀ 'ਤੇ ਸਵਾਲ ਚੁੱਕੇ ਹਨ। ਕਟਕ 'ਚ ਖੇਡੇ ਗਏ ਦੂਜੇ ਟੀ-20 'ਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸੀਰੀਜ਼ 'ਚ 0-2 ਨਾਲ ਪਛੜਨ ਤੋਂ ਬਾਅਦ ਭਾਰਤੀ ਟੀਮ 'ਤੇ ਹੁਣ ਸੀਰੀਜ਼ ਗੁਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੂੰ ਛੱਡ ਕੇ ਹਰ ਗੇਂਦਬਾਜ਼ ਬੇਅਸਰ ਸਾਬਤ ਹੋਇਆ।
ਜੇਕਰ ਚਾਹਲ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਦੂਜੇ ਮੈਚ 'ਚ ਵੀ ਫਲਾਪ ਰਹੇ ਅਤੇ ਆਪਣੇ ਚਾਰ ਓਵਰਾਂ 'ਚ 49 ਦੌੜਾਂ ਦੇ ਕੇ ਸਭ ਤੋਂ ਮਹਿੰਗਾ ਸਪੈਲ ਸੁੱਟਿਆ। ਇਸ ਦੌਰਾਨ ਉਸ ਨੂੰ ਸਿਰਫ਼ ਇੱਕ ਵਿਕਟ ਮਿਲੀ। ਇਸ ਦੇ ਨਾਲ ਹੀ ਪਹਿਲੇ ਮੈਚ ਵਿੱਚ ਉਸ ਨੇ 13 ਗੇਂਦਾਂ ਦੇ ਸਪੈੱਲ ਵਿੱਚ 26 ਦੌੜਾਂ ਦਿੱਤੀਆਂ ਸੀ। ਇਹੀ ਵਜ੍ਹਾ ਹੈ ਕਿ ਗੌਤਮ ਗੰਭੀਰ ਨੇ ਚਾਹਲ ਦੀ ਫਾਰਮ ਨੂੰ ਲੈ ਕੇ ਚਿੰਤਾ ਜਤਾਈ ਹੈ।
ਗੰਭੀਰ ਨੇ ਸਟਾਰ ਸਪੋਰਟਸ ਨੂੰ ਕਿਹਾ, "ਆਪਣੀ ਰਫ਼ਤਾਰ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਜੇਕਰ ਚਾਹਲ ਸੋਚਦਾ ਹੈ ਕਿ 'ਮੈਂ ਸਖ਼ਤ ਗੇਂਦਬਾਜ਼ੀ ਕਰਾਂਗਾ ਅਤੇ ਵਿਕਟਾਂ ਹਾਸਲ ਕਰਾਂਗਾ' ਤਾਂ ਅਜਿਹਾ ਨਹੀਂ ਹੋਵੇਗਾ। ਉਹ ਚਾਰ ਓਵਰਾਂ ਵਿੱਚ 50 ਦੌੜਾਂ ਦੇ ਸਕਦਾ ਹੈ। ਪਰ ਜੇਕਰ ਉਹ ਤਿੰਨ ਵਿਕਟਾਂ ਲੈ ਲੈਂਦਾ ਹੈ। ਤਾਂ ਉਹ ਟੀਮ ਨੂੰ ਅਜਿਹੀ ਸਥਿਤੀ 'ਤੇ ਪਹੁੰਚਾ ਸਕਦਾ ਹੈ, ਜਿੱਥੋਂ ਉਹ ਮੈਚ ਜਿੱਤ ਸਕਦੇ ਹਨ। ਜੇਕਰ ਉਹ 40-50 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਲੈ ਲੈਂਦਾ ਹੈ, ਤਾਂ ਇਹ ਟੀਮ ਲਈ ਇੱਕ ਸੱਮਸਿਆ ਹੈ।"