
ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਕੇਕੇਆਰ ਦੇ ਕਪਤਾਨ ਈਓਨ ਮੋਰਗਨ ਦੀ ਕਪਤਾਨੀ ਤੇ ਸਵਾਲ ਚੁੱਕੇ ਹਨ। ਗੰਭੀਰ ਦਾ ਮੰਨਣਾ ਹੈ ਕਿ ਪਹਿਲੇ ਓਵਰ ਤੋਂ ਬਾਅਦ ਵਰੁਣ ਚੱਕਰਵਰਤੀ ਨੂੰ ਗੇਂਦਬਾਜ਼ੀ ਨਾ ਕਰਾਉਣਾ ਗਲਤ ਫੈਸਲਾ ਸੀ।
ਵਰੁਣ ਚੱਕਰਵਰਤੀ ਨੇ ਕੇਕੇਆਰ ਨੂੰ ਆਰਸੀਬੀ ਦੇ ਖਿਲਾਫ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਸਪਿਨਰ ਨੇ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਅਤੇ ਰਜਤ ਪਾਟੀਦਾਰ ਨੂੰ ਆਪਣੇ ਪਹਿਲੇ ਹੀ ਓਵਰ ਵਿੱਚ ਆਉਟ ਕਰ ਕੇ ਕੇਕੇਆਰ ਨੂੰ ਮਜ਼ਬੂਤ ਸਥਿਤੀ ਵਿੱਚ ਬਿਠਾਇਆ ਪਰ ਉਸ ਤੋਂ ਬਾਅਦ ਚੱਕਰਵਰਤੀ ਨੂੰ ਗੇਂਦਬਾਜ਼ੀ ਤੋਂ ਹਟਾ ਦਿੱਤਾ ਗਿਆ।
ਗੰਭੀਰ ਨੇ ਮੈਚ ਤੋਂ ਬਾਅਦ ਸਟਾਰ ਸਪੋਰਟਸ ਨੂੰ ਦੱਸਿਆ, "ਮੈਂ ਆਪਣੀ ਜ਼ਿੰਦਗੀ ਵਿਚ ਸਭ ਤੋਂ ਭੈੜੀ ਅਤੇ ਅਜੀਬ ਕਿਸਮ ਦੀ ਕਪਤਾਨੀ ਦੇਖੀ ਹੈ। ਇਕ ਖਿਡਾਰੀ (ਵਰੁਣ ਚੱਕਰਵਰਤੀ) ਜਿਸਨੇ ਪਹਿਲੇ ਓਵਰ ਵਿਚ 2 ਵਿਕਟਾਂ ਲਈਆਂ ਹੋਣ ਅਤੇ ਫਿਰ ਅਗਲੇ ਓਵਰ ਵਿਚ ਗੇਂਦਬਾਜ਼ੀ ਨਹੀਂ ਕੀਤੀ। ਮੈਂ ਇਹ ਕਦੇ ਨਹੀਂ ਵੇਖਿਆ। ਤੁਸੀਂ ਅਸਲ ਵਿਚ ਪਹਿਲੇ 6 ਓਵਰਾਂ ਵਿਚ ਮੈਚ 'ਤੇ ਮੋਹਰ ਲਗਾ ਸਕਦੇ ਸੀ।''