
ਗਲੇਨ ਮੈਕਸਵੈੱਲ ਨੇ 2012 ਵਿੱਚ ਆਸਟਰੇਲੀਆ ਲਈ ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਟੀਮ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਮੈਕਸਵੈੱਲ ਨੇ ਆ ਸਟਰੇਲੀਆਈ ਟੀਮ ਨੂੰ ਦੋ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸਨੇ 2015 ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਟੀ-20 ਵਿਸ਼ਵ ਕੱਪ 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਚਿੱਟੀ ਗੇਂਦ ਦੀ ਕ੍ਰਿਕਟ ਵਿੱਚ ਮੈਕਸਵੈੱਲ ਦਾ ਕੋਈ ਮੁਕਾਬਲਾ ਨਹੀਂ ਹੈ ਪਰ ਜਦੋਂ ਲਾਲ ਗੇਂਦ ਭਾਵ ਟੈਸਟ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕਿਆ ਅਤੇ ਅੱਜ ਵੀ ਉਹ ਆਸਟਰੇਲੀਆ ਦੀ ਟੈਸਟ ਟੀਮ ਤੋਂ ਬਾਹਰ ਹੈ। ਹਾਲਾਂਕਿ ਮੈਕਸਵੈੱਲ ਨੇ ਅੱਜ ਵੀ ਹਾਰ ਨਹੀਂ ਮੰਨੀ ਅਤੇ ਉਹ ਟੈਸਟ ਖੇਡਣ ਲਈ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਆਲਰਾਊਂਡਰ ਨੇ ਅੱਗੇ ਆ ਕੇ ਕਿਹਾ ਕਿ ਉਹ ਆਪਣੇ ਲਾਲ ਗੇਂਦ ਦੇ ਕਰੀਅਰ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ ਅਤੇ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਦਾ ਟੀਚਾ ਰੱਖਦਾ ਹੈ।
ਸ਼੍ਰੀਲੰਕਾ ਦੇ ਖਿਲਾਫ ਟੈਸਟ ਸੀਰੀਜ਼ 'ਚ ਮੌਕਾ ਨਾ ਮਿਲਣ 'ਤੇ ਮੈਕਸਵੈੱਲ ਕਾਫੀ ਨਿਰਾਸ਼ ਸੀ ਅਤੇ ਟੁੱਟਿਆ ਮਹਿਸੂਸ ਕੀਤਾ। ਆਪਣਾ ਦਰਦ ਜ਼ਾਹਰ ਕਰਦੇ ਹੋਏ ਮੈਕਸਵੈੱਲ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਕਿਹਾ, "ਜਦੋਂ ਮੈਨੂੰ ਦੱਸਿਆ ਗਿਆ ਤਾਂ ਮੈਂ ਟੁੱਟ ਗਿਆ। ਅਜਿਹਾ ਨਹੀਂ ਸੀ ਕਿ ਮੈਂ ਸੋਚਿਆ ਕਿ ਉਹਨਾਂ ਨੇ ਗਲਤ ਕਾਲ ਕੀਤੀ, ਮੈਂ ਕਾਫ਼ੀ ਨਿਰਾਸ਼ ਸੀ। ਮੈਂ ਅਸਲ ਵਿੱਚ ਖੇਡਣਾ ਚਾਹੁੰਦਾ ਸੀ। ਕ੍ਰਿਕਟ ਦਾ ਹਿੱਸਾ ਬਣਨਾ ਪਸੰਦ ਕਰਦਾ ਸੀ ਅਤੇ ਮੈਂ ਦੁਬਾਰਾ ਖੇਡਣਾ ਚਾਹੁੰਦਾ ਹਾਂ।"