
ਆਈਪੀਐਲ 2022 ਦੇ 35ਵੇਂ ਮੈਚ ਵਿੱਚ, ਗੁਜਰਾਤ ਟਾਈਟਨਜ਼ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬਦਕਿਸਮਤ ਰਹੇ ਅਤੇ 7 ਦੌੜਾਂ ਬਣਾ ਕੇ ਆਊਟ ਹੋ ਗਏ। ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮੈਚ 'ਚ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦਾ ਇਹ ਫੈਸਲਾ ਗਲਤ ਸਾਬਤ ਹੋਇਆ ਅਤੇ ਪਾਰੀ ਦੇ ਦੂਜੇ ਓਵਰ 'ਚ ਸ਼ੁਭਮਨ ਗਿੱਲ ਆਊਟ ਹੋ ਗਏ।
ਮੌਜੂਦਾ ਸੀਜ਼ਨ 'ਚ ਸ਼ੁਭਮਨ ਗਿੱਲ ਦੇ ਸ਼ੁਰੂਆਤੀ ਕੁਝ ਮੁਕਾਬਲਿਆਂ ਨੂੰ ਛੱਡ ਕੇ ਉਸ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ ਹੈ। ਕਈ ਵਾਰ ਉਨ੍ਹਾਂ ਦੀ ਕਿਸਮਤ ਨੇ ਵੀ ਸਾਥ ਨਹੀਂ ਦਿੱਤਾ ਅਤੇ ਇਸ ਮੈਚ 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। ਸ਼ੁਭਮਨ ਗਿੱਲ ਚੰਗੇ ਟਚ 'ਚ ਨਜ਼ਰ ਆ ਰਿਹਾ ਸੀ ਪਰ ਜਿਸ ਗੇਂਦ 'ਤੇ ਉਸ ਨੂੰ ਚੌਕਾ ਲਗਾਉਣਾ ਚਾਹੀਦਾ ਸੀ, ਉਸੇ ਗੇਂਦ 'ਤੇ ਉਸ ਨੇ ਆਪਣਾ ਵਿਕਟ ਗੁਆ ਦਿੱਤਾ।
ਪਾਰੀ ਦਾ ਦੂਜਾ ਓਵਰ ਕਰਨ ਲਈ ਟਿਮ ਸਾਊਥੀ ਆਏ ਅਤੇ ਉਨ੍ਹਾਂ ਦੇ ਓਵਰ ਦੀ ਪਹਿਲੀ ਹੀ ਗੇਂਦ ਲੈੱਗ ਸਾਈਡ 'ਤੇ ਲੱਗੀ ਜਿਸ 'ਤੇ ਸ਼ੁਭਮਨ ਨੂੰ ਚੌਕਾ ਲਗਾਉਣਾ ਚਾਹੀਦਾ ਸੀ ਪਰ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈ ਕੇ ਸਿੱਧੀ ਵਿਕਟਕੀਪਰ ਸੈਮ ਦੇ ਹੱਥਾਂ 'ਚ ਚਲੀ ਗਈ। ਇਸ ਤਰ੍ਹਾਂ ਆਊਟ ਹੋਣ ਤੋਂ ਬਾਅਦ ਉਹ ਕਾਫੀ ਨਿਰਾਸ਼ ਦਿਖਾਈ ਦੇ ਰਿਹਾ ਸੀ ਪਰ ਕਿਤੇ ਨਾ ਕਿਤੇ ਉਸ ਦੀ ਕਿਸਮਤ ਵੀ ਉਸ ਨਾਲ ਧੋਖਾ ਕਰਦੀ ਨਜ਼ਰ ਆ ਰਹੀ ਹੈ।