IPL 2021: ਮੁੰਬਈ ਇੰਡੀਅਨਜ਼ ਲਈ ਡਰਾਉਣਾ ਸੁਪਨਾ ਸਾਬਤ ਹੋਈ ਹਰਸ਼ਲ ਪਟੇਲ ਦੀ ਹੈਟ੍ਰਿਕ, RCB ਨੇ 54 ਦੌੜਾਂ ਨਾਲ ਜਿੱਤਿਆ ਮੈਚ
ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 39ਵੇਂ ਮੈਚ ਵਿੱਚ, ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ (4/17) ਅਤੇ ਸਪਿਨਰ ਯੁਜਵੇਂਦਰ ਚਾਹਲ (3/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼...
ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 39ਵੇਂ ਮੈਚ ਵਿੱਚ, ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ (4/17) ਅਤੇ ਸਪਿਨਰ ਯੁਜਵੇਂਦਰ ਚਾਹਲ (3/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੂੰ 54 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 165 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ 18.1 ਓਵਰਾਂ ਵਿੱਚ 111 ਦੌੜਾਂ ਬਣਾ ਕੇ ਆਲਆਉਟ ਹੋ ਗਈ। ਆਰਸੀਬੀ ਲਈ ਹਰਸ਼ਲ ਅਤੇ ਚਾਹਲ ਤੋਂ ਇਲਾਵਾ ਗਲੇਨ ਮੈਕਸਵੈੱਲ ਨੇ ਦੋ ਅਤੇ ਮੁਹੰਮਦ ਸਿਰਾਜ ਨੇ ਇੱਕ ਵਿਕਟ ਲਈ।
Trending
ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਨੇ ਚੰਗੀ ਸ਼ੁਰੂਆਤ ਕੀਤੀ, ਕਪਤਾਨ ਰੋਹਿਤ ਅਤੇ ਕਵਿੰਟਨ ਡੀ ਕੌਕ ਨੇ ਪਹਿਲੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ, ਹਾਲਾਂਕਿ ਚਾਹਲ ਨੇ ਡੀ ਕੌਕ ਨੂੰ ਆਉਟ ਕਰਕੇ ਮੁੰਬਈ ਨੂੰ ਪਹਿਲਾ ਝਟਕਾ ਦਿੱਤਾ। ਡੀ ਕੌਕ 23 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾ ਕੇ ਆਉਟ ਹੋਇਆ। ਇਸ ਤੋਂ ਬਾਅਦ ਅਰਧ ਸੈਂਕੜੇ ਵੱਲ ਵੱਧ ਰਹੇ ਰੋਹਿਤ ਨੂੰ ਮੈਕਸਵੈੱਲ ਨੇ ਆਉਟ ਕਰਕੇ ਮੁੰਬਈ ਨੂੰ ਦੂਜਾ ਝਟਕਾ ਦਿੱਤਾ। ਰੋਹਿਤ 28 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾ ਕੇ ਪਵੇਲੀਅਨ ਪਰਤਿਆ।
ਇਸ ਤੋਂ ਤੁਰੰਤ ਬਾਅਦ, ਈਸ਼ਾਨ ਕਿਸ਼ਨ 12 ਗੇਂਦਾਂ 'ਤੇ ਇਕ ਚੌਕੇ ਦੀ ਮਦਦ ਨਾਲ ਨੌਂ ਦੌੜਾਂ ਬਣਾਉਣ ਤੋਂ ਬਾਅਦ ਤੀਜੇ ਬੱਲੇਬਾਜ਼ ਵਜੋਂ ਪਵੇਲੀਅਨ ਪਰਤਿਆ। ਫਿਰ ਮੈਕਸਵੈਲ ਨੇ ਕ੍ਰੁਨਾਲ ਪਾਂਡਿਆ (5) ਅਤੇ ਸਿਰਾਜ ਨੇ ਸੂਰਿਆ ਕੁਮਾਰ ਯਾਦਵ (8) ਨੂੰ ਆਉਟ ਕੀਤਾ ਅਤੇ ਇਕ ਤਰ੍ਹਾੰ ਨਾਲ ਆਪਣੀ ਜਿੱਤ ਪੱਕੀ ਕਰ ਲਈ।