
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਮਹਾਨ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਪੂਰੀ ਦੁਨੀਆ ਵਿਰਾਟ ਨੂੰ ਪਸੰਦ ਕਰਦੀ ਹੈ ਅਤੇ ਹੁਣ ਇਕ ਪਾਕਿਸਤਾਨੀ ਖਿਡਾਰੀ ਦੀ ਪਤਨੀ ਵੀ ਇਸ ਸੂਚੀ ਵਿਚ ਸ਼ਾਮਲ ਹੋ ਗਈ ਹੈ।
ਜੀ ਹਾਂ, ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦੀ ਪਤਨੀ ਵੀ ਕੋਹਲੀ ਦੀ ਵੱਡੀ ਪ੍ਰਸ਼ੰਸਕ ਹੈ। ਅਲੀ ਦੀ ਪਤਨੀ ਸ਼ਾਮੀਆ ਆਰਜੂ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਉਸ ਦਾ ਮਨਪਸੰਦ ਬੱਲੇਬਾਜ਼ ਵਿਰਾਟ ਕੋਹਲੀ ਹੈ। ਆਰਜੂ ਨੇ ਇਸ ਗੱਲ ਦਾ ਖੁਲਾਸਾ ਆਪਣੇ ਇੰਸਟਾਗ੍ਰਾਮ 'ਤੇ ਕੀਤਾ।
ਇੰਸਟਾਗ੍ਰਾਮ 'ਤੇ ਇਕ ਸਵਾਲ-ਜਵਾਬ ਸੈਸ਼ਨ ਦੇ ਦੌਰਾਨ, ਇਕ ਪ੍ਰਸ਼ੰਸਕ ਨੇ ਸ਼ਾਮੀਆ ਨੂੰ ਪੁੱਛਿਆ, ਤੁਹਾਡਾ ਮਨਪਸੰਦ ਗੇਂਦਬਾਜ਼ ਹਸਨ ਅਲੀ ਹੋਵੇਗਾ, ਪਰ ਪਸੰਦੀਦਾ ਬੱਲੇਬਾਜ਼ ਕੌਣ ਹੈ? ਸ਼ਾਮੀਆ ਨੇ ਇਸ ਸਵਾਲ ਦੇ ਜਵਾਬ ਵਿਚ ਕੋਈ ਸਮਾਂ ਨਹੀਂ ਲਿਆ ਅਤੇ ਜਵਾਬ ਦਿੰਦੇ ਹੋਏ ਵਿਰਾਟ ਕੋਹਲੀ ਦਾ ਨਾਮ ਲਿਆ। ਤੁਹਾਨੂੰ ਦੱਸ ਦੇਈਏ ਕਿ ਸ਼ਾਮੀਆ ਦਾ ਪਰਿਵਾਰ ਹਰਿਆਣਾ ਨਾਲ ਸਬੰਧ ਰੱਖਦਾ ਹੈ ਪਰ ਫਿਲਹਾਲ ਉਸ ਦਾ ਪਰਿਵਾਰ ਨਵੀਂ ਦਿੱਲੀ ਵਿੱਚ ਸੈਟਲ ਹੈ।