ਗਾਬਾ ਟੈਸਟ 'ਚ ਜੋ ਹੋਇਆ ਉਸ ਤੋਂ ਮੈਂ ਹੈਰਾਨ ਨਹੀਂ ਹਾਂ : ਮਾਈਕਲ ਵਾਨ
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਪਹਿਲੇ ਏਸ਼ੇਜ਼ ਟੈਸਟ 'ਚ ਕਪਤਾਨ ਜੋ ਰੂਟ ਦੀ ਅਗਵਾਈ ਵਾਲੀ ਟੀਮ ਨਾਲ ਜੋ ਕੁਝ ਹੋਇਆ ਉਸ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਬੱਲੇਬਾਜ਼ੀ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਸੀ
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਪਹਿਲੇ ਏਸ਼ੇਜ਼ ਟੈਸਟ 'ਚ ਕਪਤਾਨ ਜੋ ਰੂਟ ਦੀ ਅਗਵਾਈ ਵਾਲੀ ਟੀਮ ਨਾਲ ਜੋ ਕੁਝ ਹੋਇਆ ਉਸ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਬੱਲੇਬਾਜ਼ੀ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਸੀ ਕਿਉਂਕਿ ਪਹਿਲੀ ਪਾਰੀ 'ਚ 147 ਦੌੜਾਂ 'ਤੇ ਆਲ ਆਊਟ ਹੋਣ ਤੋਂ ਬਾਅਦ ਉਹ ਦੂਜੀ ਪਾਰੀ 'ਚ 297 ਦੌੜਾਂ 'ਤੇ ਹੀ ਢੇਰ ਹੋ ਗਈ, ਜਿਸ ਨਾਲ ਆਸਟ੍ਰੇਲੀਆ ਨੂੰ ਸਿਰਫ 20 ਦੌੜਾਂ ਦਾ ਟੀਚਾ ਮਿਲਿਆ ਅਤੇ ਕੰਗਾਰੂਆਂ ਇਸ ਨੂੰ ਆਸਾਨੀ ਨਾਲ ਪੂਰਾ ਕੀਤਾ।
ਵਾਨ ਨੇ ਫੌਕਸ ਸਪੋਰਟਸ ਨੂੰ ਕਿਹਾ, "ਮੈਨੂੰ ਉਮੀਦ ਸੀ ਕਿ ਇੰਗਲੈਂਡ ਚੰਗਾ ਪ੍ਰਦਰਸ਼ਨ ਕਰੇਗਾ, ਪਰ ਅਜਿਹਾ ਨਹੀਂ ਹੋਇਆ। ਇਸ ਹਫ਼ਤੇ ਜੋ ਹੋਇਆ ਉਸ ਨੇ ਮੈਨੂੰ ਬਿਲਕੁਲ ਵੀ ਹੈਰਾਨ ਨਹੀਂ ਕੀਤਾ। ਮੈਨੂੰ ਉਮੀਦ ਹੈ ਕਿ ਟੀਮ ਆਉਣ ਵਾਲੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ। ਕਿਉਂਕਿ ਇੱਥੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਖਿਡਾਰੀ ਹਨ ਪਰ ਫਿਰ ਵੀ ਇੰਗਲੈਂਡ ਵੱਡੀਆਂ ਟੀਮਾਂ ਖਿਲਾਫ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ।"
Trending
2005 ਦੇ ਏਸ਼ੇਜ਼ ਜੇਤੂ ਕਪਤਾਨ ਵਾਨ ਨੇ ਕਿਹਾ, "ਜੇਕਰ ਤੁਸੀਂ ਪਿਛਲੇ ਸਾਲਾਂ ਤੋਂ ਇਸ ਨੂੰ ਦੇਖਦੇ ਹੋ ਤਾਂ ਇੰਗਲੈਂਡ ਨੇ ਆਸਟ੍ਰੇਲੀਆ, ਭਾਰਤ ਅਤੇ ਨਿਊਜ਼ੀਲੈਂਡ ਵਰਗੀਆਂ ਬਿਹਤਰ ਟੀਮਾਂ ਦੇ ਖਿਲਾਫ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ ਅਤੇ ਹੁਣ ਇੱਥੇ ਵੀ ਅਜਿਹਾ ਹੋ ਰਿਹਾ ਹੈ।"
ਵਾਨ ਨੂੰ ਡਰ ਹੈ ਕਿ ਜੇਕਰ ਇੰਗਲੈਂਡ ਐਡੀਲੇਡ ਟੈਸਟ ਨਹੀਂ ਜਿੱਤਦਾ ਹੈ ਤਾਂ ਉਹ ਸੀਰੀਜ਼ ਗੁਆਉਣ ਦੀ ਕਗਾਰ 'ਤੇ ਪਹੁੰਚ ਸਕਦਾ ਹੈ। ਜਿਵੇਂ ਕਿ ਪਿਛਲੀਆਂ ਦੋ ਸੀਰੀਜ਼ਾਂ ਵਿੱਚ ਸੀ। ਇਸ ਲਈ ਇੰਗਲੈਂਡ ਨੂੰ ਚੰਗਾ ਪ੍ਰਦਰਸ਼ਨ ਕਰਕੇ ਲੀਡ ਹਾਸਲ ਕਰਨੀ ਹੋਵੇਗੀ। ਉਨ੍ਹਾਂ ਨੂੰ ਆਉਣ ਵਾਲੇ ਮੈਚ 'ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।