
ਭਾਰਤੀ ਟੀਮ ਬਿਨਾਂ ਸ਼ੱਕ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ ਕਲੀਨ ਸਵੀਪ ਕਰਨ ਦੀ ਕਗਾਰ 'ਤੇ ਹੈ ਪਰ ਸਾਬਕਾ ਕਪਤਾਨ ਵਿਰਾਟ ਕੋਹਲੀ ਲਈ ਇਹ ਸੀਰੀਜ਼ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਹੀ। ਵਿਰਾਟ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਨਹੀਂ ਲਗਾ ਸਕੇ ਸਨ ਅਤੇ ਹੁਣ ਸਥਿਤੀ ਇਹ ਹੈ ਕਿ ਪਿਛਲੇ ਪੰਜ ਸਾਲਾਂ 'ਚ ਪਹਿਲੀ ਵਾਰ ਉਸ ਦੀ ਟੈਸਟ ਔਸਤ ਵੀ 50 ਤੋਂ ਹੇਠਾਂ ਆ ਗਈ ਹੈ।
1668 ਦਿਨਾਂ ਦੇ ਲੰਬੇ ਸਮੇਂ ਤੋਂ ਬਾਅਦ ਵਿਰਾਟ ਦੀ ਟੈਸਟ ਕ੍ਰਿਕਟ 'ਚ ਔਸਤ 50 'ਤੇ ਆ ਗਈ ਹੈ। ਪ੍ਰਸ਼ੰਸਕਾਂ ਨੂੰ ਵਿਰਾਟ ਤੋਂ ਹਰ ਪਾਰੀ 'ਚ ਸੈਂਕੜਾ ਲਗਾਉਣ ਦੀ ਉਮੀਦ ਹੁੰਦੀ ਹੈ ਪਰ ਇਸ ਸੀਰੀਜ਼ 'ਚ ਉਹ ਅਰਧ ਸੈਂਕੜਾ ਵੀ ਨਹੀਂ ਲਗਾ ਪਾਏ ਅਤੇ ਹੁਣ ਕਈ ਪ੍ਰਸ਼ੰਸਕ ਸਵਾਲ ਉਠਾ ਰਹੇ ਹਨ ਕਿ ਇਸ ਔਸਤ ਦੇ ਡਿੱਗਣ ਨਾਲ ਵਿਰਾਟ ਦਾ ਪਤਨ ਵੀ ਸ਼ੁਰੂ ਹੋ ਗਿਆ ਹੈ।
ਵਿਰਾਟ ਦਾ ਆਖਰੀ ਸੈਂਕੜਾ ਨਵੰਬਰ 2019 'ਚ ਬੰਗਲਾਦੇਸ਼ ਖਿਲਾਫ ਆਇਆ ਸੀ ਅਤੇ ਉਸ ਪਾਰੀ ਤੋਂ ਬਾਅਦ ਤੋਂ ਭਾਰਤੀ ਪ੍ਰਸ਼ੰਸਕ ਵਿਰਾਟ ਦੇ 71ਵੇਂ ਸੈਂਕੜੇ ਦੀ ਉਡੀਕ ਕਰ ਰਹੇ ਹਨ। ਵਿਰਾਟ ਦੇ ਬੱਲੇ ਨਾਲ ਸੈਂਕੜਾ ਨਾ ਬਣਾਉਣਾ ਨਾ ਸਿਰਫ਼ ਉਸ ਲਈ ਚਿੰਤਾ ਦਾ ਵਿਸ਼ਾ ਹੈ, ਸਗੋਂ ਭਾਰਤੀ ਟੀਮ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਜਦੋਂ ਤੱਕ ਟੀਮ ਵਿਰਾਟ ਦੇ ਪ੍ਰਦਰਸ਼ਨ ਤੋਂ ਬਿਨਾਂ ਜਿੱਤ ਦਰਜ ਕਰ ਰਹੀ ਹੈ, ਤਾਂ ਇਹ ਸਹੀ ਹੈ ਪਰ ਜੇਕਰ ਟੀਮ ਇੰਡੀਆ ਦਾ ਮਾੜਾ ਦੌਰ ਆਇਆ ਤਾਂ ਫਿਰ ਵਿਰਾਟ ਦਾ ਸਪੋਰਟ ਹੀ ਇਸ ਟੀਮ ਨੂੰ ਬਚਾ ਸਕੇਗਾ।