IND vs AUS: ਆਸਟ੍ਰੇਲੀਆ ਵਿਚ ਇਹ ਤਿੰਨ ਜਿੰਮੇਵਾਰੀਆਂ ਲੈਣ ਨੂੰ ਤਿਆਰ ਹਨ ਕੇ ਐਲ ਰਾਹੁਲ, ਕਿਹਾ-ਆਈਪੀਐਲ ਨਾਲ ਮਿਲੀ ਹੈ ਮਦਦ
ਭਾਰਤ ਦਾ ਆਸਟ੍ਰੇਲੀਆ ਦੌਰਾ 27 ਨਵੰਬਰ ਤੋਂ ਵਨਡੇ ਸੀਰੀਜ ਨਾਲ ਸ਼ੁਰੂ ਹੋਣ ਜਾ ਰਿਹਾ ਹੈ. ਟੀਮ ਦੇ ਭਰੋਸੇਮੰਦ ਬੱਲੇਬਾਜ ਲੋਕੇਸ਼ ਰਾਹੁਲ ਆਸਟ੍ਰੇਲੀਆ ਦੌਰੇ ਤੇ ਤਿੰਨ ਮੁੱਖ ਜਿੰਮੇਵਾਰੀਆਂ (ਇੱਕ ਬੱਲੇਬਾਜ, ਵਿਕਟਕੀਪਰ ਅਤੇ ਉਪ-ਕਪਤਾਨ) ਨਿਭਾਉਣ ਨੂੰ ਤਿਆਰ ਹਨ. ਰਾਹੁਲ ਨੇ...

ਭਾਰਤ ਦਾ ਆਸਟ੍ਰੇਲੀਆ ਦੌਰਾ 27 ਨਵੰਬਰ ਤੋਂ ਵਨਡੇ ਸੀਰੀਜ ਨਾਲ ਸ਼ੁਰੂ ਹੋਣ ਜਾ ਰਿਹਾ ਹੈ. ਟੀਮ ਦੇ ਭਰੋਸੇਮੰਦ ਬੱਲੇਬਾਜ ਲੋਕੇਸ਼ ਰਾਹੁਲ ਆਸਟ੍ਰੇਲੀਆ ਦੌਰੇ ਤੇ ਤਿੰਨ ਮੁੱਖ ਜਿੰਮੇਵਾਰੀਆਂ (ਇੱਕ ਬੱਲੇਬਾਜ, ਵਿਕਟਕੀਪਰ ਅਤੇ ਉਪ-ਕਪਤਾਨ) ਨਿਭਾਉਣ ਨੂੰ ਤਿਆਰ ਹਨ. ਰਾਹੁਲ ਨੇ ਬੁੱਧਵਾਰ ਨੂੰ ਕਿਹਾ ਕਿ ਹਾਲ ਹੀ ਵਿਚ ਖਤਮ ਹੋਏ ਆਈਪੀਐਲ ਨੇ ਉਹਨਾਂ ਨੂੰ ਇਸ ਲਈ ਤਿਆਰ ਕੀਤਾ ਹੈ. ਇਸ ਦੇ ਨਾਲ ਹੀ ਰਾਹੁਲ ਨੇ ਇਹ ਵੀ ਕਿਹਾ ਕਿ ਉਹ ਨੰਬਰ ਪੰਜ ਤੇ ਬੱਲੇਬਾਜੀ ਕਰਨ ਲਈ ਵੀ ਤਿਆਰ ਹਨ.
ਰਾਹੁਲ ਨੇ ਪ੍ਰੈਸ ਕਾੱਨਫ੍ਰੰਸ ਵਿਚ ਕਿਹਾ, 'ਪਿਛਲੀ ਵਾਰ ਜਦੋਂ ਮੈਂ ਭਾਰਤ ਦੇ ਲਈ ਖੇਡਿਆ ਸੀ, ਤਾਂ ਮੈਂ ਪੰਜ ਨੰਬਰ ਤੇ ਬੱਲੇਬਾਜੀ ਕੀਤੀ ਸੀ ਅਤੇ ਇਸ ਚੀਜ ਦਾ ਮੈਂ ਲੁੱਤਫ ਵੀ ਲਿਆ ਸੀ. ਮੇਰੇ ਤੋਂ ਟੀਮ ਜੋ ਵੀ ਚਾਹੁੰਦੀ ਹੈ ਮੈਂ ਕਰਨ ਲਈ ਤਿਆਰ ਹਾਂ.'
Trending
ਰਾਹੁਲ ਨੇ ਨਿਉਜੀਲੈਂਡ ਦੇ ਖਿਲਾਫ ਫਰਵਰੀ ਦੇ ਵਿਚ ਖੇਡੀ ਗਈ ਤਿੰਨ ਵਨਡੇ ਮੈਚਾਂ ਦੀ ਸੀਰੀਜ ਵਿਚ ਨਾੱਟ ਆਉਟ 88 ਅਤੇ ਨਾੱਟ ਆਉਟ 112 ਦੌੜਾਂ ਦੀ ਪਾਰੀ ਖੇਡੀ ਸੀ.
ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਕਿ ਉਹਨਾਂ ਦੇ ਵਿਕਟਕੀਪਿੰਗ ਦੀ ਜਿੰਮੇਵਾਰੀ ਲੈਣ ਨਾਲ ਟੀਮ ਨੂੰ ਇਕ ਵਾਧੂ ਬੱਲੇਬਾਜ ਅਤੇ ਗੇਂਦਬਾਜ ਨੂੰ ਸ਼ਾਮਲ ਕਰਨ ਦਾ ਮੌਕਾ ਮਿਲਦਾ ਹੈ.
ਉਹਨਾਂ ਨੇ ਕਿਹਾ, 'ਆਈਪੀਐਲ ਵਿਚ ਖੇਡਣ ਨਾਲ ਮੈਨੂੰ ਥੋੜੀ ਤਿਆਰੀ ਕਰਨ ਦਾ ਮੌਕਾ ਮਿਲਿਆ ਹੈ. ਮੈਨੂੰ ਉੱਥੇ ਵੀ ਜਿੰਮੇਵਾਰੀਆਂ ਨਿਭਾਉਣੀ ਪਈਆਂ ਸੀ. ਇਹ ਮੁਸ਼ਕਲ ਅਤੇ ਨਵਾਂ ਸੀ. ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਰੋਲ ਦੀ ਆਦਤ ਪੈ ਗਈ ਹੈ. ਮੈਂ ਇਸਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਹੈ. ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਵੀ ਇਸਦਾ ਆਨੰਦ ਲਵਾਂਗਾ.'
ਕਰਨਾਟਕ ਦੇ ਰਹਿਣ ਵਾਲੇ ਇਸ ਬੱਲੇਬਾਜ ਨੇ 2016 ਵਿਚ ਵਨਡੇ ਡੈਬਿਯੂ ਕੀਤਾ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਿਰਫ 32 ਵਨਡੇ ਮੈਚ ਹੀ ਖੇਡੇ ਹਨ.