
ਆਸਟਰੇਲੀਆ ਖ਼ਿਲਾਫ਼ ਭਾਰਤ ਦੀ ਅੰਤਰਰਾਸ਼ਟਰੀ ਲੜੀ ਨੂੰ ਅਜੇ ਕੁਝ ਦਿਨ ਬਾਕੀ ਹਨ, ਪਰ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਦਿੱਤੀ ਗਈ ਹੈ ਕਿ ਰੋਹਿਤ ਸ਼ਰਮਾ ਇਸ ਸੀਰੀਜ਼ ਵਿਚ ਟੀਮ ਨਾਲ ਜੁੜਨਗੇ ਜਾਂ ਨਹੀਂ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪਲੇਆਫ ਮੈਚਾਂ ਤੋਂ ਰੋਹਿਤ ਸ਼ਰਮਾ ਦੀ ਫਿਟਨੇਸ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ ਰੋਹਿਤ ਨਾਲ ਜੁੜੀ ਵੱਡੀਆਂ ਖ਼ਬਰਾਂ ਆ ਰਹੀਆਂ ਹਨ।
ਜੇ ਰਿਪੋਰਟਾਂ ਦੀ ਮੰਨੀਏ ਤਾਂ ਰੋਹਿਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ, ਉਹਨਾਂ ਦੀ ਜਗ੍ਹਾ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਅਈਅਰ ਨੇ ਵਨਡੇ ਅਤੇ ਟੀ -20 ਕ੍ਰਿਕਟ ਖੇਡਿਆ ਹੈ, ਪਰ ਉਸ ਨੇ ਅਜੇ ਤੱਕ ਆਪਣਾ ਟੈਸਟ ਡੈਬਿਯੂ ਨਹੀਂ ਕੀਤਾ ਹੈ।
ਜੇ ਰੋਹਿਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਰਹਿਂਦੇ ਹਨ, ਜਿਸਦੀ ਕਾਫ਼ੀ ਸੰਭਾਵਨਾ ਹੈ ਤਾਂ ਟੀਮ ਇੰਡੀਆ ਲਈ ਇਹ ਨਿਸ਼ਚਤ ਤੌਰ ਤੇ ਵੱਡਾ ਝਟਕਾ ਹੋਵੇਗਾ। ਇਸ ਦੇ ਨਾਲ ਹੀ, ਜੇਕਰ ਖਬਰਾਂ ਦੀ ਮੰਨੀਏ ਤਾਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਖੇਡਣਾ ਮੁਸ਼ਕਲ ਲੱਗ ਰਿਹਾ ਹੈ।