IND vs AUS: ਪਹਿਲੇ ਵਨਡੇ ਵਿਚ ਵਿਰਾਟ ਅਤੇ ਮੈਕਸਵੇਲ ਦੇ ਨਿਸ਼ਾਨੇ ਤੇ ਹੋਣਗੇ ਸਚਿਨ ਤੇਂਦੁਲਕਰ ਦੇ ਇਹ ਦੋ ਰਿਕਾਰਡ
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਆਗਾਜ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗ੍ਰਾਉਂਡ ਤੋਂ ਹੋਵੇਗਾ. ਆਈਪੀਐਲ ਦੇ 13ਵੇਂ ਸੀਜਨ ਵਿਚ ਦੋਵੇਂ ਟੀਮਾਂ ਦੇ ਕਈ ਮੁੱਖ ਖਿਡਾਰੀ ਮੌਜੂਦ ਸਨ ਅਤੇ ਖਿਡਾਰੀ ਚੰਗੇ ਫੌਰਮ ਵਿਚ ਵੀ ਨਜਰ

ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਆਗਾਜ 27 ਨਵੰਬਰ ਨੂੰ ਸਿਡਨੀ ਕ੍ਰਿਕਟ ਗ੍ਰਾਉਂਡ ਤੋਂ ਹੋਵੇਗਾ. ਆਈਪੀਐਲ ਦੇ 13ਵੇਂ ਸੀਜਨ ਵਿਚ ਦੋਵੇਂ ਟੀਮਾਂ ਦੇ ਕਈ ਮੁੱਖ ਖਿਡਾਰੀ ਮੌਜੂਦ ਸਨ ਅਤੇ ਖਿਡਾਰੀ ਚੰਗੇ ਫੌਰਮ ਵਿਚ ਵੀ ਨਜਰ ਆ ਰਹੇ ਹਨ. ਸਿਡਨੀ ਵਨਡੇ ਦੇ ਵਿਚ ਸਾਨੂੰ ਕਈ ਰਿਕਾਰਡ ਬਣਦੇ ਅਤੇ ਟੁੱਟਦੇ ਹੋਏ ਨਜਰ ਆਉਣਗੇ.
ਉਹਨਾਂ ਵਿਚੋਂ ਹੀ ਦੋ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਮ ਦਰਜ ਹਨ ਅਤੇ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟ੍ਰੇਲੀਆ ਦੇ ਬੱਲੇਬਾਜ ਗਲੈਨ ਮੈਕਸਵੈਲ ਇਹ ਰਿਕਾਰਡ ਤੋੜ ਸਕਦੇ ਹਨ.
Trending
ਸਚਿਨ ਨੇ ਆਸਟ੍ਰੇਲੀਆ ਦੇ ਖਿਲਾਫ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਸੀ ਅਤੇ ਇਸ ਦੌਰਾਨ ਉਹਨਾਂ ਨੇ ਕਈ ਸਾਰੇ ਰਿਕਾਰਡ ਵੀ ਆਪਣੇ ਨਾਮ ਕੀਤੇ. ਪਰ ਪਹਿਲੇ ਵਨਡੇ ਦੇ ਵਿਚ ਦੋ ਰਿਕਾਰਡ ਅਜਿਹੇ ਹਨ, ਜੋ ਟੁੱਟ ਸਕਦੇ ਹਨ. ਆਉ ਨਜਰ ਮਾਰਦੇ ਹਾਂ ਕਿ ਉਹ ਦੋ ਰਿਕਾਰਡ ਕਿਹੜੇ ਹਨ ਜੋ ਵਿਰਾਟ ਕੋਹਲੀ ਅਤੇ ਗਲੈਨ ਮੈਕਸਵੈਲ ਤੋੜ ਸਕਦੇ ਹਨ.
1) ਇਸ ਮਾਮਲੇ ਵਿਚ ਸਚਿਨ ਦੀ ਬਰਾਬਰੀ ਕਰ ਸਕਦੇ ਹਨ ਵਿਰਾਟ ਕੋਹਲੀ
ਪਹਿਲੇ ਵਨਡੇ ਵਿਚ ਜੇਕਰ ਵਿਰਾਟ ਦੇ ਬੱਲੇ ਤੋਂ ਸਾਨੂੰ ਸੇਂਚੁਰੀ ਦੇਖਣ ਨੂੰ ਮਿਲਦੀ ਹੈ ਤਾਂ ਉਹ ਭਾਰਤ ਅਤੇ ਆਸਟ੍ਰੇਲੀਆ ਦੇ ਵਿਚ ਸਾਰੇ ਵਨਡੇ ਮੈਚਾਂ ਵਿਚ ਸਭ ਤੋਂ ਜਿਆਦਾ ਸੇਂਚੁਰੀ ਲਗਾਉਣ ਦੇ ਮਾਮਲੇ ਵਿਚ ਸਚਿਨ ਤੇਂਦੁਲਕਰ (9) ਦੀ ਬਰਾਬਰੀ ਕਰ ਲੈਣਗੇ. ਹੁਣ ਤੱਕ ਵਿਰਾਟ ਨੇ ਆਸਟ੍ਰੇਲੀਆ ਦੇ ਖਿਲਾਫ 8 ਸੇਂਚੁਰੀਆਂ ਲਗਾਈਆਂ ਹਨ.
2) ਛੱਕੇ ਲਗਾਉਣ ਦੇ ਮਾਮਲੇ ਵਿਚ ਸਚਿਨ ਨੂੰ ਪਿੱਛੇ ਛੱਡ ਸਕਦੇ ਹਨ ਗਲੈਨ ਮੈਕਸਵੈਲ
ਭਾਰਤ ਅਤੇ ਆਸਟ੍ਰੇਲੀਆ ਦੇ ਵਨਡੇ ਇਤਿਹਾਸ ਵਿਚ ਸਭ ਤੋਂ ਜਿਆਦਾ ਛੱਕੇ ਲਗਾਉਣ ਦੇ ਮਾਮਲੇ ਵਿਚ ਗਲੈਨ ਮੈਕਸਵੈਲ 33 ਛੱਕਿਆਂ ਦੇ ਨਾਲ ਤੀਜੇ ਨੰਬਰ ਤੇ ਹਨ. ਜੇਕਰ ਇਹ ਆਤਿਸ਼ੀ ਬੱਲੇਬਾਜ ਭਾਰਤ ਦੇ ਖਿਲਾਫ ਤਿੰਨ ਛੱਕੇ ਹੋਰ ਮਾਰਦੇ ਹਨ ਤਾਂ ਉਹ ਸਾਬਕਾ ਭਾਰਤੀ ਬੱਲੇਬਾਜ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਕੇ ਇਸ ਲਿਸਟ ਵਿਚ ਦੂਜਾ ਸਥਾਨ ਹਾਸਲ ਕਰ ਲੈਣਗੇ. ਸਚਿਨ ਨੇ ਆਸਟ੍ਰੇਲੀਆ ਦੇ ਖਿਲਾਫ 35 ਛੱਕੇ ਲਗਾਏ ਹਨ. ਇਸ ਸੂਚੀ ਵਿਚ ਭਾਰਤ ਦੇ ਵਿਸਫੋਟਕ ਓਪਨਰ ਰੋਹਿਤ ਸ਼ਰਮਾ 76 ਛੱਕਿਆਂ ਨਾਲ ਪਹਿਲੇ ਨੰਬਰ ਤੇ ਮੌਜੂਦ ਹਨ.