IND vs AUS : ਵਨਡੇ ਕ੍ਰਿਕਟ ਵਿਚ 12000 ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣੇ ਵਿਰਾਟ ਕੋਹਲੀ, ਇਤਿਹਾਸ ਵਿਚ ਪਹਿਲੀ ਵਾਰ ਹੋਇਆ ਇਹ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਵਨਡੇ ਮੈਚ ਦੌਰਾਨ ਵਨਡੇ ਕ੍ਰਿਕਟ ਵਿਚ ਆਪਣੀਆਂ 12000 ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਉਹ ਵਨਡੇ ਵਿੱਚ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਵਾਲੇ ਖਿਡਾਰੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਵਨਡੇ ਮੈਚ ਦੌਰਾਨ ਵਨਡੇ ਕ੍ਰਿਕਟ ਵਿਚ ਆਪਣੀਆਂ 12000 ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਉਹ ਵਨਡੇ ਵਿੱਚ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
ਕੋਹਲੀ ਨੇ ਆਪਣੀ ਪਾਰੀ ਵਿਚ ਜਿਵੇਂ ਹੀ 23 ਵਾਂ ਰਨ ਪੂਰਾ ਕੀਤਾ ਉਹਨਾਂ ਨੇ ਇਹ ਰਿਕਾਰਡ ਕਾਇਮ ਕਰ ਲਿਆ। ਵਿਰਾਟ ਨੇ ਪਾਰੀ ਦੇ 13 ਵੇਂ ਓਵਰ ਵਿਚ ਇਹ ਮੁਕਾਮ ਹਾਸਲ ਕੀਤਾ। ਕੋਹਲੀ ਨੇ ਸਿਰਫ 242 ਪਾਰੀਆਂ ਵਿਚ 12000 ਦੌੜਾਂ ਪੂਰੀਆਂ ਕੀਤੀਆਂ ਹਨ। ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਇਸ ਮਾਮਲੇ ਵਿੱਚ ਉਹਨਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਤੇਂਦੁਲਕਰ ਨੇ 300 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ।
ਕੋਹਲੀ ਦੁਨੀਆ ਦੇ ਪਹਿਲੇ ਖਿਡਾਰੀ ਹਨ ਜਿਹਨਾਂ ਨੇ 300 ਤੋਂ ਘੱਟ ਪਾਰੀਆਂ ਵਿਚ 12000 ਦੌੜਾਂ ਪੂਰੀਆਂ ਕੀਤੀਆਂ ਹਨ।
Trending
ਕੋਹਲੀ ਭਾਰਤ ਦੇ ਦੂਜੇ ਅਤੇ ਵਨਡੇ ਮੈਚਾਂ ਵਿਚ ਇਹ ਅੰਕੜਾ ਹਾਸਲ ਕਰਨ ਵਾਲੇ ਦੁਨੀਆ ਦੇ ਛੇਵੇਂ ਖਿਡਾਰੀ ਬਣ ਗਏ ਹਨ। ਰਿਕੀ ਪੋਂਟਿੰਗ ਨੇ 314, ਕੁਮਾਰ ਸੰਗਾਕਾਰਾ ਨੇ 336, ਸਨਾਥ ਜੈਸੂਰੀਆ ਨੇ 379 ਅਤੇ ਮਹੇਲਾ ਜੈਵਰਧਨ ਨੇ 399 ਪਾਰੀਆਂ ਵਿੱਚ 12000 ਵਨਡੇ ਦੌੜਾਂ ਪੂਰੀਆਂ ਕੀਤੀਆਂ ਸੀ।
ਕੋਹਲੀ ਨੇ ਇਸ ਤੋਂ ਪਹਿਲਾਂ ਸਿਡਨੀ ਵਿਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਸਭ ਤੋਂ ਤੇਜ਼ 22000 ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਸੀ।