
Cricket Image for ਭਾਰਤੀ ਆਲਰਾਉਂਡਰ ਵਿਜੇ ਸ਼ੰਕਰ ਨੇ ਕੀਤਾ ਵਿਆਹ (Image Credit : Twitter)
ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚਲ ਰਹੇ ਆਲਰਾਉੰਡਰ ਵਿਜੇ ਸ਼ੰਕਰ ਨੇ ਬੁੱਧਵਾਰ ਨੂੰ ਆਪਣੀ ਮੰਗੇਤਰ ਵੈਸ਼ਾਲੀ ਵਿਸ਼ਵੇਸ਼ਵਰ ਨਾਲ ਵਿਆਹ ਕਰਵਾ ਲਿਆ ਹੈ। ਵਿਸ਼ਵ ਕੱਪ ਵਿੱਚ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਖੇਡਣ ਵਾਲੇ ਸ਼ੰਕਰ ਨੂੰ ਇਸ ਖਾਸ ਮੌਕੇ ‘ਤੇ ਉਹਨਾਂ ਦੀ ਫ੍ਰੈਂਚਾਇਜ਼ੀ ਸਨਰਾਈਜ਼ਰਜ਼ ਹੈਦਰਾਬਾਦ ਨੇ ਵੀ ਵਧਾਈ ਦਿੱਤੀ ਹੈ।
ਕੋਵਿਡ -19 ਦੇ ਕਾਰਨ ਬਹੁਤ ਘੱਟ ਲੋਕ ਸ਼ੰਕਰ ਦੇ ਵਿਆਹ ਵਿੱਚ ਸ਼ਾਮਲ ਹੋ ਸਕੇ। ਆਪਣੀ ਮੰਗੇਤਰ ਵੈਸ਼ਾਲੀ ਨਾਲ ਵਿਆਹ ਕਰਨ ਤੋਂ ਬਾਅਦ ਉਹ ਸ਼ਾਦੀਸ਼ੁਦਾ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ।
ਵਿਜੇ ਸ਼ੰਕਰ ਦੀ ਆਈਪੀਐਲ ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਦੇ ਵਿਆਹ ਦੀ ਫੋਟੋ ਸਾਂਝੀ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਸ਼ੰਕਰ ਨੂੰ ਆਪਣੇ ਟਵਿੱਟਰ ਅਕਾਉਂਟ 'ਤੇ ਵਧਾਈ ਦਿੰਦਿਆਂ ਸਨਰਾਈਜ਼ਰਜ਼ ਨੇ ਲਿਖਿਆ, "ਅਸੀਂ ਇਸ ਨਵੇਂ ਵਿਆਹੇ ਜੋੜੇ ਨੂੰ ਉਨ੍ਹਾਂ ਦੀ ਖੁਸ਼ਨੁਮਾ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। ਇਸ ਨਾਲ ਅਸੀਂ ਉਨ੍ਹਾਂ ਦੀ ਚੰਗੀ ਸ਼ਾਦੀਸ਼ੁਦਾ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ।"