
ਆਈਪੀਐਲ ਦੇ 6ਵੇਂ ਮੁਕਾਬਲੇ ਵਿਚ ਰਾਇਲ ਚੈਲਂਜ਼ਰਜ਼ ਬੈਂਗਲੌਰ ਨੂੰ ਹਰਾਉਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅੰਕ ਤਾਲਿਕਾ ਵਿਚ ਪਹਿਲੇ ਨੰਬਰ ਤੇ ਪਹੁੰਚ ਗਈ ਹੈ. ਆਰੀਸੀਬੀ ਦੇ ਖਿਲਾਫ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ ਅਤੇ ਇਸ ਵੇਲੇ ’ਪਰਪਲ ਕੈਪ' ਦਾ ਤਾਜ ਵੀ ਉਹਨਾਂ ਦੇ ਸਿਰ ਹੀ ਹੈ.
ਸ਼ਮੀ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਖਿਲਾਫ ਮੁਕਾਬਲੇ ਦੌਰਾਨ ਇਕ ਵਿਕਟ ਲਈ ਅਤੇ ਹੁਣ ਦੋ ਮੈਚਾਂ ਵਿਚ ਉਹਨਾਂ ਨੇ ਚਾਰ ਵਿਕਟਾਂ ਲਈਆਂ ਹਨ. ਬਾਕੀ ਗੇਂਦਬਾਜ਼ਾਂ ਨਾਲੋਂ ਵਧੀਆ ਔਸਤ ਤੇ ਇਕਾੱਨਮੀ ਰੇਟ ਦੇ ਚਲਦੇ ਉਹਨਾਂ ਨੂੰ ਪਰਪਲ ਕੈਪ ਮਿਲੀ ਹੈ.
ਸ਼ਮੀ ਨੇ ਕਿੰਗਸ ਇਲੈਵਨ ਪੰਜਾਬ ਦੁਆਰਾ ਟਵਿੱਟਰ 'ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ, "ਪਰਪਲ ਕੈਪ ਹਾਸਲ ਕਰਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ. ਪਹਿਲੇ ਮੈਚ ਤੋਂ ਹੀ ਵਿਸ਼ਵਾਸ ਜ਼ਿਆਦਾ ਰਿਹਾ ਹੈ ਅਤੇ ਅਸੀਂ ਲੰਬੇ ਸਮੇਂ ਤੋਂ ਪ੍ਰੈਕਟਿਸ ਵੀ ਕਰ ਰਹੇ ਸੀ ਤੇ ਹੁਣ ਉਸਦਾ ਨਤੀਜਾ ਮਿਲ ਰਿਹਾ ਹੈ. ਖ਼ਾਸਕਰ ਇੰਨੇ ਵੱਡੇ ਟੂਰਨਾਮੈਂਟ ਵਿਚ ਜਦੋਂ ਤੁਸੀਂ ਤਿਆਰੀ ਕਰਕੇ ਆਉਂਦੇ ਹੋ ਤਾਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਜੋ ਤਿਆਰੀ ਕੀਤੀ ਹੈ ਉਸਨੂੰ ਮੈਦਾਨ ਤੇ ਅਮਲ ਵਿਚ ਲਿਆਇਆ ਜਾਏ.”