
ਆਈਪੀਐਲ ਵਿਚ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਅੱਜ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ. ਪਹਿਲਾ ਮੈਚ ਜਿੱਤਣ ਤੋਂ ਬਾਅਦ ਚੇਨਈ ਨੂੰ ਸਿਰਫ ਹਾਰ ਹੀ ਮਿਲੀ ਹੈ. ਚੇਨਈ ਨੇ ਆਈਪੀਐਲ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਪਰ ਇਸ ਤੋਂ ਬਾਅਦ ਉਹ ਆਪਣੇ ਦੋਵੇਂ ਮੈਚ ਹਾਰ ਗਏ.
ਇਸ ਆਈਪੀਐਲ ਸੀਜ਼ਨ ਵਿਚ ਹਾਰ ਤੋਂ ਜ਼ਿਆਦਾ ਚਿੰਤਾਜਨਕ ਹੈ ਚੇਨਈ ਦਾ ਖੇਡਣ ਦਾ ਤਰੀਕਾ ਅਤੇ ਖਿਡਾਰੀਆਂ ਦਾ ਫੌਰਮ. ਹਾਲਾਂਕਿ ਮਹਿੰਦਰ ਸਿੰਘ ਧੋਨੀ ਆਪਣੀ ਮਨਮੋਹਣੀ ਕਪਤਾਨੀ ਲਈ ਜਾਣੇ ਜਾਂਦੇ ਹਨ ਅਤੇ ਲੀਗ ਵਿਚ ਹੁਣ ਵੀ ਕਾਫ਼ੀ ਮੈਚ ਬਾਕੀ ਹਨ ਇਸ ਲਈ ਕੋਈ ਵੀ ਟੀਮ ਚੇਨਈ ਨੂੰ ਹਲਕੇ ਵਿਚ ਨਹੀਂ ਲੈ ਸਕਦੀ.
ਆਪਣੇ ਪੁਰਾਣੇ ਫੌਰਮ ਵਿਚ ਵਾਪਸੀ ਲਈ ਚੇਨਈ ਨੂੰ ਆਪਣੇ ਖਿਡਾਰੀਆਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ. ਹੁਣ ਤੱਕ ਸਿਰਫ ਫਾਫ ਡੂ ਪਲੇਸਿਸ ਹੀ ਟੀਮ ਲਈ ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ. ਉਹਨਾਂ ਤੋਂ ਇਲਾਵਾ ਚੇਨਈ ਦਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ. ਅੰਬਾਤੀ ਰਾਇਡੂ ਨੇ ਟੀਮ ਨੂੰ ਪਹਿਲੇ ਮੈਚ ਵਿਚ ਜਿੱਤ ਦਿਵਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ, ਪਰ ਸੱਟ ਲੱਗਣ ਕਾਰਨ ਉਹ ਬਾਕੀ ਦੋ ਮੈਚ ਨਹੀਂ ਖੇਡ ਸਕੇ.