
ਸ਼ੁੱਕਰਵਾਰ ਨੂੰ ਦਿੱਲੀ ਕੈਪਿਟਲਸ ਦੇ ਖਿਲਾਫ ਹਾਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਟੀਮ ਦੀ ਬੱਲੇਬਾਜ਼ੀ ਕਮਜ਼ੋਰੀ ਬਣਦੀ ਜਾ ਰਹੀ ਹੈ ਅਤੇ ਇਸ ਕਮੀ ਨੂੰ ਦੂਰ ਕਰਨਾ ਜ਼ਰੂਰੀ ਹੈ. ਦਿੱਲੀ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ ਵਿਚ ਚੇਨਈ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਜਵਾਬ ਵਿਚ ਚੇਨਈ 20 ਓਵਰਾਂ ਵਿਚ ਸੱਤ ਵਿਕਟਾਂ ਗੁਆ ਕੇ ਸਿਰਫ 131 ਦੌੜਾਂ ਹੀ ਬਣਾ ਸਕੀ.
ਮੈਚ ਤੋਂ ਬਾਅਦ ਧੋਨੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਇਹ ਸਾਡੇ ਲਈ ਚੰਗਾ ਮੈਚ ਸੀ. ਵਿਕਟ ਹੌਲੀ ਹੋ ਗਿਆ ਸੀ. ਕੋਈ Dew ਨਹੀਂ ਆਈ ਪਰ ਮੇਰੇ ਖਿਆਲ ਵਿਚ ਸਾਡੇ ਬੱਲੇਬਾਜ਼ੀ ਕ੍ਰਮ ਵਿਚ ਕਮੀ ਹੈ. ਸਾਨੂੰ ਇਸਦਾ ਪਤਾ ਲਗਾਣਾ ਹੋਵੇਗਾ. ਸਾਡਾ ਅਗਲਾ ਮੁਕਾਬਲਾ ਸੱਤ ਦਿਨਾਂ ਬਾਅਦ ਹੈ ਅਤੇ ਇਹ ਟਾਈਮ ਸਾਨੂੰ ਇਹ ਪਤਾ ਲਗਾਉਣ ਦਾ ਮੌਕਾ ਦੇਵੇਗਾ."
ਸੀਐਸਕੇ ਲਈ ਪਹਿਲੇ ਮੈਚ ਦੀ ਜਿੱਤ ਦੇ ਨਾਇਕ ਅੰਬਾਤੀ ਰਾਇਡੂ ਪਿਛਲੇ ਦੋ ਮੈਚ ਨਹੀਂ ਖੇਡੇ ਹਨ. ਧੋਨੀ ਨੂੰ ਉਮੀਦ ਹੈ ਕਿ ਉਹ ਅਗਲੇ ਮੈਚ ਤੱਕ ਫਿਟ ਹੋ ਜਾਣਗੇ ਅਤੇ ਪਲੇਇੰਗ ਇਲੈਵਨ ਵਿਚ ਖੇਡਣਗੇ.