Advertisement

Exclusive: ਕ੍ਰਿਸ ਗੇਲ ਨੂੰ ਯਾਦ ਹੈ 175 ਦੌੜ੍ਹਾਂ ਦੀ ਪਾਰੀ, ਸਪੈਸ਼ਲ ਇੰਟਰਵਿਉ ਵਿਚ ਦਿੱਤੇ ਕਈ ਮਜ਼ਾਕਿਆ ਜਵਾਬ

ਅਕਸਰ ਕ੍ਰਿਸ ਗੇਲ ਆਪਣੇ ਮਜ਼ਾਕਿਆ ਅੰਦਾਜ਼ ਤੇ ਆਪਣੇ ਡਾਂਸ ਨਾਲ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਦੇ ਨਜਰ ਆਉਂਦੇ ਹਨ ਤੇ ਫਿਲਹਾਲ ਕ੍ਰਿਸ ਗੇਲ ਕਿੰਗਜ਼ ਇਲੈਵਨ ਪੰਜਾਬ ਦਾ ਅਹਿਮ ਹਿੱਸਾ ਹਨ ਪਰ ਅਜੇ ਉਹ ਇਸ ਸੀਜ਼ਨ ਵਿਚ ਆਪਣੇ ਪਹਿਲੇ ਮੈਚ ਦਾ

Shubham Yadav
By Shubham Yadav September 23, 2020 • 15:35 PM
Exclusive: ਕ੍ਰਿਸ ਗੇਲ ਨੂੰ ਯਾਦ ਹੈ 175 ਦੌੜ੍ਹਾਂ ਦੀ ਪਾਰੀ, ਸਪੈਸ਼ਲ ਇੰਟਰਵਿਉ ਵਿਚ ਦਿੱਤੇ ਕਈ ਮਜ਼ਾਕਿਆ ਜਵਾਬ Image
Exclusive: ਕ੍ਰਿਸ ਗੇਲ ਨੂੰ ਯਾਦ ਹੈ 175 ਦੌੜ੍ਹਾਂ ਦੀ ਪਾਰੀ, ਸਪੈਸ਼ਲ ਇੰਟਰਵਿਉ ਵਿਚ ਦਿੱਤੇ ਕਈ ਮਜ਼ਾਕਿਆ ਜਵਾਬ Image (Image Credit: Cricketnmore)
Advertisement

ਅਕਸਰ ਕ੍ਰਿਸ ਗੇਲ ਆਪਣੇ ਮਜ਼ਾਕਿਆ ਅੰਦਾਜ਼ ਤੇ ਆਪਣੇ ਡਾਂਸ ਨਾਲ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਦੇ ਨਜਰ ਆਉਂਦੇ ਹਨ ਤੇ ਫਿਲਹਾਲ ਕ੍ਰਿਸ ਗੇਲ ਕਿੰਗਜ਼ ਇਲੈਵਨ ਪੰਜਾਬ ਦਾ ਅਹਿਮ ਹਿੱਸਾ ਹਨ ਪਰ ਅਜੇ ਉਹ ਇਸ ਸੀਜ਼ਨ ਵਿਚ ਆਪਣੇ ਪਹਿਲੇ ਮੈਚ ਦਾ ਇੰਤਜ਼ਾਰ ਕਰ ਰਹੇ ਹਨ. ਗੇਲ ਜੋ ਮੈਦਾਨ ਦੇ ਅੰਦਰ ਚੌਕੇ-ਛੱਕਿਆਂ ਦੀ ਬਾਰਿਸ਼ ਕਰਦੇ ਹੋਏ ਦੇਖੇ ਜਾਂਦੇ ਹਨ, ਉਹ ਮੈਦਾਨ ਦੇ ਬਾਹਰ ਆਪਣੇ ਇੰਟਰਵਿਉਜ਼ ਨਾਲ ਵੀ ਫੈਂਸ ਤੇ ਖਿਡਾਰੀਆਂ ਦਾ ਦਿਲ ਖੁੱਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ. ਬੈਂਗਲੌਰ ਦੇ ਖਿਲਾਫ ਮੈਚ ਤੋਂ ਪਹਿਲਾਂ ਗੇਲ ਨੇ cricketnmore.com ਨੂੰ ਐਕਸਕਲੂਸਿਵ ਇੰਟਰਵਿਉ ਦਿੱਤਾ ਅਤੇ ਮਸ਼ਹੂਰ ਐਂਕਰ ਗੌਰਵ ਕਪੂਰ ਨੇ ਉਹਨਾਂ ਤੋਂ ਆਈਪੀਐਲ ਨਾਲ ਸੰਬੰਧਿਤ Quiz ਖੇਡਿਆ.

ਗੇਲ ਨੇ ਇਸ ਖਾਸ ਇੰਟਰਵਿਉ ਦੌਰਾਨ ਕਈ ਸਵਾਲਾਂ ਦੇ ਜਵਾਬ ਸਹੀ ਵੀ ਦਿੱਤੇ ਤੇ ਕੁਝ ਸਵਾਲਾਂ ਦੇ ਜਵਾਬ ਉਹ ਸਹੀ ਦੇਣ ਤੋਂ ਥੋੜ੍ਹਾ ਜਿਹਾ ਰਹਿ ਗਏ. ਆਉ ਤੁਹਾਨੂੰ ਦੱਸੀਏ ਕਿ ਗੇਲ ਨੇ ਕਿਹੜ੍ਹੇ ਸਵਾਲਾਂ ਦਾ ਕੀ ਜਵਾਬ ਦਿੱਤਾ

Trending


ਸਵਾਲ - ਕੀ ਤੁਹਾਨੂੰ 2013 ਵਿਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਖਿਲਾਫ 175 ਦੌੜ੍ਹਾਂ ਦੀ ਪਾਰੀ ਯਾਦ ਹੈ ? ਤੁਸੀਂ ਭੂਵੀ ਨੂੰ ਛੱਡ ਕੇ ਬਾਕੀ ਸਾਰੀ ਟੀਮ ਨੂੰ ਮੈਦਾਨ ਤੇ ਰੁਲਾ ਦਿੱਤਾ ਸੀ. 

ਜਵਾਬ- ਭੁਵੀ ਨੂੰ ਛੱਡ ਕੇ, ਪਰ ਭੁਵੀ ਵੀ ਟੀਮ ਦਾ ਹਿੱਸਾ ਸੀ. ਜੀ ਹਾਂ, ਭੁਵੀ ਵੀ ਟੀਮ ਦਾ ਹਿੱਸਾ ਸੀ.

ਸਵਾਲ- ਕੀ ਤੁਹਾਨੂੰ ਯਾਦ ਹੈ, ਕਿ ਤੁਸੀਂ ਪੁਣੇ ਖਿਲਾਫ 175 ਦੌੜ੍ਹਾਂ ਦੌਰਾਨ ਕਿੰਨੀਆਂ ਗੇਂਦਾਂ ਵਿਚ ਆਪਣਾ ਸੈਂਕੜ੍ਹਾ ਪੂਰਾ ਕੀਤਾ ਸੀ ?

ਜਵਾਬ- ਇਸ ਸਵਾਲ ਦੇ ਜਵਾਬ ਨੂੰ ਦੇਣ ਵਿਚ ਗੇਲ ਨਾ ਬਿਲਕੁੱਲ ਵੀ ਸਮਾਂ ਨਹੀਂ ਲਗਾਇਆ ਤੇ ਉਹਨਾਂ ਨੇ ਜਵਾਬ ਦਿੱਤਾ- 30 ਗੇਂਦਾਂ ਵਿਚ. 

ਜਦੋਂ ਐਂਕਰ ਨੇ ਉਹਨਾਂ ਨੂੰ ਕਿਹਾ ਕਿ ਇਹ ਸੈਂਚੁਰੀ ਟੀ20 ਕ੍ਰਿਕਟ ਵਿਚ ਸਭ ਤੋਂ ਤੇਜ਼ ਸੇਂਚੁਰੀ ਹੈ ਤਾਂ ਗੇਲ ਨੇ ਆਪਣੇ ਮਨੋਰੰਜਕ ਤੇ ਮਜ਼ਾਕਿਆਂ ਅੰਦਾਜ਼ ਵਿਚ ਹੱਸਦੇ ਹੋਏ ਕਿਹਾ ਇਹ ਸਿਰਫ ਟੀ20 ਫਾਰਮੈਟ ਵਿਚ ਹੀ ਨਹੀਂ ਬਲਕਿ ਕਿਸੇ ਵੀ ਫਾੱਰਮੈਟ ਵਿਚ ਸਭ ਤੋਂ ਤੇਜ਼ ਸੇਂਚੁਰੀ ਹੈ.

ਸਵਾਲ- ਤੁਹਾਡੇ ਨਾਮ ਟੀ20 ਕ੍ਰਿਕਟ ਦੀ ਇਕ ਪਾਰੀ ਵਿਚ ਬਾਉਂਡਰੀ ਦੁਆਰਾ ਸਭ ਤੋਂ ਜਿਆਦਾ ਦੌੜ੍ਹਾਂ ਬਣਾਉਣ ਦਾ ਵੀ ਰਿਕਾਰਡ ਹੈ, ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ 175 ਦੌੜ੍ਹਾਂ ਦੀ ਪਾਰੀ ਦੇ ਦੌਰਾਨ ਤੁਸੀਂ ਕਿੰਨੀਆਂ ਦੌੜ੍ਹਾਂ ਚੌਕੇ-ਛੱਕਿਆਂ ਨਾਲ ਬਣਾਈਆਂ ਸਨ ?  

ਜਵਾਬ- ਇਸ ਸਵਾਲ ਦਾ ਜਵਾਬ ਵੀ ਗੇਲ ਨੇ ਬਿਲੱਕੁਲ ਸਹੀ ਦਿੰਦੇ ਹੋਏ ਕਿਹਾ- 17 ਛੱਕੇ ਅਤੇ 14 ਚੌਕੇ. ਇਹ ਜਵਾਬ ਦੇਣ ਤੋਂ ਬਾਅਦ ਗੇਲ ਜ਼ੋਰ-ਜ਼ੋਰ ਦੀ ਹੱਸਣ ਲੱਗ ਪਏ. ਤੁਹਾਨੂੰ ਦੱਸ ਦੇਈਏ ਕਿ ਗੇਲ ਨੇ 175 ਦੌੜ੍ਹਾਂ ਦੀ ਪਾਰੀ ਦੇ ਦੌਰਾਨ 154 ਦੌੜ੍ਹਾਂ ਸਿਰਫ ਚੌਕੇ-ਛੱਕਿਆਂ ਨਾਲ ਹੀ ਬਣਾਈਆਂ ਸਨ.

ਸਵਾਲ- ਤੁਸੀਂ ਕਿੰਨੀ ਵਾਰ ਆਈਪੀਐਲ ਵਿਚ ਔਰੇਂਜ ਕੈਪ ਜਿੱਤੀ ਹੈ ?

ਜਵਾਬ- ਗੇਲ ਨੇ ਇਸ ਸਵਾਲ ਦਾ ਜਵਾਬ ਵੀ ਬਿਲੱਕੁਲ ਸਹੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ 2 ਵਾਰ (2011, 2012) ਵਿਚ ਔਰੇਂਜ ਕੈਪ ਜਿੱਤੀ ਸੀ.

ਸਵਾਲ- ਤੁਸੀਂ ਆਈਪੀਐਲ ਵਿਚ ਸਭ ਤੋਂ ਜ਼ਿਆਦਾ ਚੌਕੇ ਲਗਾਏ ਹਨ ਜਾਂ ਛੱਕੇ ?

ਜਵਾਬ- ਗੇਲ ਨੇ ਇਸਦੇ ਜਵਾਬ ਵਿਚ ਖੁੱਦ ਨੂੰ ਸਿਕਸ ਮਸ਼ੀਨ (Six Machine) ਕਹਿੰਦੇ ਹੋੇਏ ਕਿਹਾ ਕਿ ਉਹਨਾਂ ਨੇ ਆਈਪੀਐਲ ਵਿਚ ਸਭ ਤੋਂ ਜਿਆਦਾ ਛੱਕੇ ਲਗਾਏ ਹਨ.

ਪਰ ਤੁਹਾਨੂੰ ਦੱਸ ਦੇਈਏ ਕਿ ਗੇਲ ਦਾ ਇਹ ਜਵਾਬ ਗਲਤ ਨਿਕਲਿਆ ਉਹਨਾਂ ਨੇ ਆਈਪੀਐਲ ਵਿਚ ਹੁਣ ਤੱਕ 369 ਚੌਕੇ ਤੇ 326 ਛੱਕੇ ਲਗਾਏ ਹਨ. ਇਸ ਤੋਂ ਅਲਾਵਾ ਵੀ ਗੇਲ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਤੇ ਇੰਟਰਵਿਉ ਦੌਰਾਨ ਬਹੁਤ ਮਸਤੀ ਕੀਤੀ. ਤੁਸੀਂ ਗੇਲ ਦਾ ਇਹ ਪੂਰਾ ਇੰਟਰਵਿਉ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ.

 


Cricket Scorecard

Advertisement