X close
X close

IPL 2020: 'ਯੂਨਿਵਰਸ ਬੌਸ' ਕ੍ਰਿਸ ਗੇਲ ਨੇ ਦੱਸਿਆ, ਉਹ ਕ੍ਰਿਕਟ ਤੋਂ ਸੰਨਿਆਸ ਲੈਣਗੇ ਜਾਂ ਨਹੀਂ?

By Shubham Sharma
Oct 28, 2020 • 19:49 PM

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯੁਨਿਵਰਸ ਬੌਸ ਦੇ ਨਾਮ ਨਾਲ ਮਸ਼ਹੂਰ ਕ੍ਰਿਸ ਗੇਲ, ਟੀ -20 ਕ੍ਰਿਕਟ ਇਤਿਹਾਸ ਦੇ ਸਭ ਤੋਂ ਖਤਰਨਾਕ ਬੱਲੇਬਾਜ਼ ਹਨ. ਇਹ ਇਸ ਗੱਲ ਦਾ ਸਬੂਤ ਹੈ ਕਿ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਗੇਲ ਨੂੰ ਆਈਪੀਐਲ 2020 ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ, ਇਸ ਤੋਂ ਬਾਅਦ ਪੰਜਾਬ ਦੀ ਟੀਮ ਜਿੱਤ ਦੇ ਰਾਹ ‘ਤੇ ਵਾਪਸ ਆ ਗਈ ਹੈ.

ਗੇਲ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਅਰਧ ਸੈਂਕੜਾ ਵੀ ਲਗਾਇਆ ਸੀ ਅਤੇ ਸਿਰਫ 29 ਗੇਂਦਾਂ ਵਿੱਚ 51 ਦੌੜਾਂ ਬਣਾਈਆਂ ਸੀ. ਗੇਲ ਨੂੰ ਇਸ ਪਾਰੀ ਲਈ “ਮੈਨ ਆਫ ਦਿ ਮੈਚ” ਨਾਲ ਨਵਾਜਿਆ ਗਿਆ ਸੀ ਅਤੇ ਗੇਲ ਨੇ ਇਸ ਦੌਰਾਨ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਆਪਣੀ ਯੋਜਨਾ ਬਾਰੇ ਵੀ ਦੱਸਿਆ ਸੀ.

Also Read: ਆਸਟਰੇਲੀਆ ਦੌਰੇ ਤੋਂ ਬਾਹਰ ਹੋਏ ਸੂਰਯਕੁਮਾਰ ਯਾਦਵ, ਇੰਸਟਾਗ੍ਰਾਮ ਸਟੋਰੀ ਜਰੀਏ ਦਿੱਤੀ ਆਪਣੀ ਪ੍ਰਤੀਕ੍ਰਿਆ

ਮੈਚ ਤੋਂ ਬਾਅਦ ਇਸ ਵਿਸਫੋਟਕ ਬੱਲੇਬਾਜ਼ ਨੇ ਕਿਹਾ ਕਿ ਉਹ ਇਸ ਸਮੇਂ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਨਹੀਂ ਸੋਚ ਰਹੇ ਹਨ ਅਤੇ ਉਹ ਕ੍ਰਿਕਟ ਖੇਡਣਾ ਜਾਰੀ ਰੱਖਣਾ ਚਾਹੁੰਦੇ ਹਨ.

ਇਸ ਦੌਰਾਨ ਗੇਲ ਨਾਲ ਬੱਲੇਬਾਜ਼ੀ ਕਰਨ ਅਤੇ ਅਰਧ ਸੈਂਕੜਾ ਲਗਾਉਣ ਵਾਲੇ ਮਨਦੀਪ ਸਿੰਘ ਨੇ ਟੀਮ ਨੂੰ ਜਿੱਤ ਦਿਲਵਾਉਣਤੋ ਬਾਅਦ ਕਿਹਾ ਕਿ ਗੇਲ ਵਿਸ਼ਵ ਦੇ ਸਭ ਤੋਂ ਵੱਡੇ ਟੀ -20 ਬੱਲੇਬਾਜ਼ ਹਨ. ਉਹਨਾਂ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਗੇਲ ਕਦੇ ਵੀ ਸੰਨਿਆਸ ਨਾ ਲੈਣ. ਮਨਦੀਪ ਨੇ ਗੇਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗੇਲ ਜ਼ਿਆਦਾ ਸੰਘਰਸ਼ ਨਹੀਂ ਕਰਦੇ ਅਤੇ ਬਿਹਤਰ ਫੌਰਮ ਵਿਚ ਰਹਿੰਦੇ ਹਨ.

ਮਨਦੀਪ ਸਿੰਘ ਨੇ ਕਿਹਾ, "ਉਹਨਾਂ ਨੂੰ ਕਦੇ ਵੀ ਸੰਨਿਆਸ ਨਹੀਂ ਲੈਣਾ ਚਾਹੀਦਾ. ਉਹ ਹਮੇਸ਼ਾਂ ਸ਼ਾਨਦਾਰ ਫੌਰਮ ਵਿਚ ਹੁੰਦੇ ਹਨ. ਮੈਂ ਉਸ ਨੂੰ ਕਦੇ ਵੀ ਸੰਘਰਸ਼ ਕਰਦੇ ਨਹੀਂ ਵੇਖਿਆ. ਉਹ ਟੀ20 ਦਾ ਸਭ ਤੋਂ ਵੱਡਾ ਖਿਡਾਰੀ ਹੈ."

ਦੱਸ ਦੇਈਏ ਕਿ ਪੰਜਾਬ ਦੀ ਟੀਮ ਕੇਕੇਆਰ ‘ਤੇ ਜਿੱਤ ਦਰਜ ਕਰਕੇ ਪੁਆਇੰਟਸ ਟੇਬਲ ਤੇ ਚੌਥੇ ਨੰਬਰ ‘ਤੇ ਪਹੁੰਚ ਚੁਕੀ ਹੈ.