Advertisement

IPL 2020 : RCB ਦੇ ਖਿਲਾਫ ਵੱਡੀ ਜਿੱਤ ਤੋਂ ਬਾਅਦ ਕੋਚ ਅਨਿਲ ਕੁੰਬਲੇ ਰਾਹੁਲ ਦੇ ਹੋਏ ਮੁਰੀਦ, ਗੇਂਦਬਾਜ਼ਾਂ ਦੀ ਵੀ ਕੀਤੀ ਤਾਰੀਫ

ਕਿੰਗਜ਼ ਇਲੈਵਨ ਪੰਜਾਬ ਨੇ ਕਪਤਾਨ ਕੇਐਲ ਰਾਹੁਲ ਦੀ ਤੂਫਾਨੀ ਸੇਂਚੁਰੀ ਦੀ ਬਦੌਲਤ ਵੀਰਵਾਰ (24 ਸਤੰਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ 6ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 97 ਦੌੜਾਂ ਦੇ ਵੱਡੇ ਅੰਤਰ ਨਾਲ...

Advertisement
IPL 2020 : RCB ਦੇ ਖਿਲਾਫ ਵੱਡੀ ਜਿੱਤ ਤੋਂ ਬਾਅਦ ਕੋਚ ਅਨਿਲ ਕੁੰਬਲੇ ਰਾਹੁਲ ਦੇ ਹੋਏ ਮੁਰੀਦ, ਗੇਂਦਬਾਜ਼ਾਂ ਦੀ ਵੀ ਕੀਤੀ
IPL 2020 : RCB ਦੇ ਖਿਲਾਫ ਵੱਡੀ ਜਿੱਤ ਤੋਂ ਬਾਅਦ ਕੋਚ ਅਨਿਲ ਕੁੰਬਲੇ ਰਾਹੁਲ ਦੇ ਹੋਏ ਮੁਰੀਦ, ਗੇਂਦਬਾਜ਼ਾਂ ਦੀ ਵੀ ਕੀਤੀ (CRICKETNMORE)
Shubham Yadav
By Shubham Yadav
Sep 25, 2020 • 11:08 AM

ਕਿੰਗਜ਼ ਇਲੈਵਨ ਪੰਜਾਬ ਨੇ ਕਪਤਾਨ ਕੇਐਲ ਰਾਹੁਲ ਦੀ ਤੂਫਾਨੀ ਸੇਂਚੁਰੀ ਦੀ ਬਦੌਲਤ ਵੀਰਵਾਰ (24 ਸਤੰਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ 6ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 97 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਕੇ ਸੀਜ਼ਨ ਵਿਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ.

Shubham Yadav
By Shubham Yadav
September 25, 2020 • 11:08 AM

ਮੈਚ ਦੇ ਹੀਰੋ ਰਹੇ ਕਪਤਾਨ ਰਾਹੁਲ ਨੇ 69 ਗੇਂਦਾਂ ਵਿਚ 14 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਨਾਬਾਦ 132 ਦੌੜਾਂ ਬਣਾਈਆਂ। ਆਪਣੀ ਪਾਰੀ ਦੌਰਾਨ ਰਾਹੁਲ ਨੇ ਆਈਪੀਐਲ ਵਿਚ ਆਪਣੀਆਂ 2000 ਦੌੜਾਂ ਵੀ ਪੂਰੀਆਂ ਕੀਤੀਆਂ। ਪੰਜਾਬ ਦੀ ਇਸ ਜਿੱਤ ਤੋਂ ਬਾਅਦ ਹੈਡ ਕੋਚ ਅਨਿਲ ਕੁੰਬਲੇ ਕਾਫੀ ਖੁਸ਼ ਨਜਰ ਆਏ ਅਤੇ ਉਹਨਾਂ ਨੇ ਰਾਹੁਲ ਦੀ ਬਹੁਤ ਤਾਰੀਫ ਕੀਤੀ.

Trending

ਕਿੰਗਜ਼ ਇਲੈਵਨ ਦੇ ਹੈਡ ਕੋਚ ਅਨਿਲ ਕੁੰਬਲੇ ਨੇ cricketnmore.com ਨੂੰ ਦਿੱਤੇ ਇਕ ਸਪੈਸ਼ਲ ਇੰਟਰਵਿਉ ਵਿਚ ਕਿਹਾ, “ਇਸ ਜਿੱਤ ਤੋਂ ਬਾਅਦ ਬਹੁਤ ਚੰਗਾ ਲਗ ਰਿਹਾ ਹੈ, ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ, ਉਹਨਾਂ ਦੀ ਪਾਰੀ ਨੇ ਸਾਡੇ ਲਈ ਮੈਚ ਬਣਾ ਦਿੱਤਾ. ਉਹਨਾਂ ਦੀ ਬੱਲੇਬਾਜ਼ੀ ਦੌਰਾਨ ਇੱਦਾਂ ਲੱਗ ਰਿਹਾ ਸੀ ਕਿ ਉਹ ਕਿਸੇ ਹੋਰ ਪਿਚ ਤੇ ਖਏਡ ਰਹੇ ਹਨ. ਇਸ ਪਿਚ ਤੇ ਦੌੜ੍ਹਾਂ ਬਣਾਉਣਾਂ ਆਸਾਨ ਨਹੀਂ ਸੀ ਪਰ ਰਾਹੁਲ ਨੇ ਬਹੁਤ ਆਸਾਨੀ ਨਾਲ ਦੌੜ੍ਹਾਂ ਬਣਾਈਆਂ. 

ਕੁੰਬਲੇ ਨੇ ਗੇਂਦਬਾਜ਼ਾਂ ਦੀ ਵੀ ਜਮ ਕੇ ਤਾਰੀਫ ਕੀਤੀ, ਉਹਨਾਂ ਨੇ ਕਿਹਾ, “ਜਦੋਂ ਅਸੀਂ 200 ਦੇ ਪਾਰ ਪਹੁੰਚ ਗਏ ਤਾਂ ਕੌਟਰੇਲ ਨੇ ਸਾਨੂੰ ਸ਼ਾਨਦਾਰ ਸ਼ੁਰੂਆਤ ਦਿਲਵਾਈ. ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ. ਦੋਵੇਂ ਲੈਗ ਸਪਿਨਰਾਂ ਨੇ ਬਹੁਤ ਸੋਹਣੀ ਗੇਂਦਬਾਜ਼ੀ ਕੀਤੀ, ਦੋਵਾਂ ਨੇ ਵਿਕਟਾਂ ਲਈਆਂ. ਰਵੀ ਬਿਸ਼ਨੋਈ ਨੇ ਦਬਾਅ ਵਿਚ ਵਧੀਆ ਖੇਡ ਦਿਖਾਇਆ. ਉਹਨਾਂ ਨੇ ਗੇਂਦਬਾਜ਼ੀ ਦੌਰਾਨ ਦਿਖਾਇਆ ਹੈ ਕਿ ਉਹਨਾਂ ਦੇ ਕੋਲ ਕੰਟਰੇਲ ਤੇ ਆਤਮਵਿਸ਼ਵਾਸ ਹੈ. ਮੁਰੁਗਨ ਅਸ਼ਵਿਨ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ. ਮੈਚ ਜਿੱਤ ਕੇ ਖੁਸ਼ੀ ਹੋਈ. ਪਿਛਲੇ ਮੈਚ ਦੀ ਹਾਰ ਨਾਲ ਅਸੀਂ ਨਿਰਾਸ਼ ਸੀ. ਅਸੀਂ ਬਹੁਤ ਨੇੜ੍ਹੇ ਜਾ ਕੇ ਉਹ ਮੈਚ ਹਾਰ ਗਏ ਸੀ.”

ਰਾਇਲ ਚੈਲੇਂਜ਼ਰਜ਼ ਦੇ ਖਿਲਾਫ 97 ਦੌੜ੍ਹਾਂ ਦੀ ਵੱਡੀ ਜਿੱਤ ਹਾਸਿਲ ਕਰਨ ਦੇ ਬਾਅਦ ਕੁੰਬਲੇ ਨੇ ਕਿਹਾ, "ਜਿੱਤ ਵੱਡੀ ਹੋਵੇ ਜਾਂ ਛੋਟੀ, ਸਾਨੂੰ ਮੰਜ਼ੂਰ ਹੈ, ਪਰ ਜੇ ਸਾਨੂੰ ਵੱਡੀ ਜਿੱਤ ਹਾਸਿਲ ਕਰਨ ਦਾ ਮੌਕਾ ਮਿਲੇ ਤਾਂ ਸਾਨੂੰ ਉਹ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ, ਉਹ ਵੀ ਇਸ ਤਰ੍ਹਾੰ ਦੇ ਟੂਰਨਾਮੈਂਟ ਵਿਚ, ਮੈਨੂੰ ਖੁਸ਼ੀ ਹੈ ਕਿ ਟੀਮ ਨੇ ਇਹ ਮੌਕੇ ਹੱਥੋਂ ਨਹੀਂ ਜਾਣ ਦਿੱਤੇ."

 
EXCLUSIVE - Anil Kumble's Interview Post KXIP's Victory Over RCB

Kings XI Punjab Thrashed Royal Challengers Bangalore By 97 Runs In The 6th Game Of #IPL2020. Check What KXIP's Head Coach Anil Kumble Said After The Victory

Posted by Cricketnmore on Thursday, September 24, 2020

Advertisement

Advertisement