
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ ਅੱਜ (27 ਸਤੰਬਰ) ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ਵਿਚ ਆਹਮਣੇ-ਸਾਹਮਣੇ ਹੋਣਗੀਆਂ. ਦੋਵੇਂ ਟੀਮਾਂ ਨੇ ਪਿਛਲੇ ਮੁਕਾਬਲੇ ਵਿਚ ਵਿਰੋਧੀ ਟੀਮਾਂ ਨੂੰ ਇਕਤਰਫਾ ਅੰਦਾਜ਼ ਵਿਚ ਹਰਾਇਆ ਸੀ. ਪੰਜਾਬ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਦੋ ਮੁਕਾਬਲੇ ਖੇਡ ਚੁੱਕੀ ਹੈ ਤੇ ਦੂਜੇ ਪਾਸੇ ਰਾਜਸਥਾਨ ਦੀ ਟੀਮ ਦਾ ਇਹ ਇਸ ਸੀਜ਼ਨ ਵਿਚ ਦੂਜਾ ਮੈਚ ਹੋਵੇਗਾ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਟੀਮ ਦੀ ਤਿਆਰੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਡੀ ਟੀਮ ਇਸ ਮੁਕਾਬਲੇ ਲਈ ਪੂਰੀ ਤਰ੍ਹਾੰ ਤਿਆਰ ਹੈ.
Cricketnmore.com ਨੂੰ ਦਿੱਤੇ ਇਕ ਖਾਸ ਇੰਟਰਵਿਉ ਵਿਚ ਕੁੰਬਲੇ ਨੇ ਕਿਹਾ, “ਇਸ ਸਮੇਂ ਸਾਡੀ ਟੀਮ ਦੀ ਮਾਨਸਿਕਤਾ ਬਿਲਕੁਲ ਉਸ ਤਰ੍ਹਾੰ ਹੀ ਹੈ, ਜੋ ਇਸ ਸੀਜ਼ਨ ਦੀ ਸ਼ੁਰੂਆਤ ਵਿਚ ਸੀ. ਹਾਂ, ਇਹ ਗੱਲ ਹੈ ਕਿ ਅਸੀਂ ਨਿਰਾਸ਼ ਸੀ ਕਿਉਂਕਿ ਅਸੀਂ ਦਿੱਲੀ ਦੇ ਖਿਲਾਫ ਦੋ ਅੰਕ ਹਾਸਲ ਕਰ ਸਕਦੇ ਸੀ, ਪਰ ਉਸ ਤੋਂ ਬਾਅਦ ਵੀ ਟੀਮ ਦਾ ਮੂਡ ਸਹੀ ਸੀ ਤੇ ਹੁਣ ਬੈਂਗਲੌਰ ਦੇ ਖਿਲਾਫ ਜਿੱਤ ਦੇ ਬਾਅਦ ਵੀ ਸਾਡੀ ਟੀਮ ਦੀ ਮਾਨਸਿਕਤਾ ਬਿਲਕੁਲ ਨਹੀ ਬਦਲੀ.”
ਕਿੰਗਜ਼ ਦੇ ਹੈਡ ਕੋਚ ਨੇ ਕਿਹਾ ਕਿ ਉਹ ਸ਼ਾਰਜਾਹ ਦੀ ਪਿਚ ਤੇ ਹਾਲਾਤ ਦੇਖਣਗੇ ਕਿਉੰਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਾਕੀ ਪਿਚਾਂ ਤੋਂ ਅਲਗ ਹੋਏਗੀ.