IPL 2020 : ਮੁੰਬਈ ਇੰਡੀਅਨਜ ਦੇ ਖਿਲਾਫ ਇਹ ਹੋ ਸਕਦੀ ਹੈ ਕਿੰਗਜ ਇਲੈਵਨ ਪੰਜਾਬ ਦੀ ਪਲੇਇੰਗ ਇਲੈਵਨ
ਆਈਪੀਐਲ ਸੀਜਨ 13 ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਖਰਕਾਰ ਮੁੰਬਈ ਇੰਡੀਅਨਜ਼ ਖ਼ਿਲਾਫ਼ ਅਹਿਮ ਮੈਚ ਵਿੱਚ ਜਾਣ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੌਰ ਖ਼ਿਲਾਫ਼ ਆਪਣੀ ਪੰਜ ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜਨ ਵਿੱਚ ਸਫਲ ਰਹੀ. ਪੰਜਾਬ ਅੱਠ ਮੈਚਾਂ ਵਿੱਚੋਂ ਦੋ ਜਿੱਤਾਂ...

ਆਈਪੀਐਲ ਸੀਜਨ 13 ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਖਰਕਾਰ ਮੁੰਬਈ ਇੰਡੀਅਨਜ਼ ਖ਼ਿਲਾਫ਼ ਅਹਿਮ ਮੈਚ ਵਿੱਚ ਜਾਣ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੌਰ ਖ਼ਿਲਾਫ਼ ਆਪਣੀ ਪੰਜ ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜਨ ਵਿੱਚ ਸਫਲ ਰਹੀ. ਪੰਜਾਬ ਅੱਠ ਮੈਚਾਂ ਵਿੱਚੋਂ ਦੋ ਜਿੱਤਾਂ ਨਾਲ ਪੁਆਇੰਟਸ ਟੇਬਲ ਉੱਤੇ ਆਖਰੀ ਸਥਾਨ ਤੇ ਹੈ. ਦਿਲਚਸਪ ਗੱਲ ਇਹ ਹੈ ਕਿ ਇਹ ਦੋਵੇਂ ਜਿੱਤਾਂ ਆਰਸੀਬੀ ਦੇ ਵਿਰੁੱਧ ਆਈਆਂ ਹਨ.
ਹਾਲਾਂਕਿ, ਪੰਜਾਬ ਦੀ ਟੀਮ ਇਸ ਟੂਰਨਾਮੇਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਪਰ ਅੰਤਿਮ ਪਲਾਂ ਵਿਚ ਟੀਮ ਜਿੱਤ ਨਹੀਂ ਪਾਈ, ਜਿਸ ਕਾਰਨ ਉਹ ਅੱਜ ਆਖਰੀ ਨੰਬਰ ਤੇ ਹਨ. ਹੁਣ, ਕ੍ਰਿਸ ਗੇਲ ਦੇ ਪਲੇਇੰਗ ਇਲੈਵਨ ਵਿਚ ਵਾਪਸ ਆਉਣ ਦੇ ਨਾਲ ਟੀਮ ਦੀ ਬੱਲੇਬਾਜੀ ਮਜਬੂਤ ਨਜਰ ਆ ਰਹੀ ਹੈ. ਪੰਜਾਬ ਦੀ ਟੀਮ ਪੁਆਇੰਟ ਟੇਬਲ ਵਿਚ ਉੱਪਰ ਆਉਉਣ ਦੀ ਕੋਸ਼ਿਸ਼ ਕਰ ਰਹੀ ਹੈ. ਪਰ ਇਹ ਇਨ੍ਹਾੰ ਸੌਖਾ ਨਹੀਂ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਹੁਣ ਮੁੰਬਈ ਦੇ ਖਿਲਾਫ ਖੇਡਣਾ ਹੈ. ਹੁਣ ਪੰਜਾਬ ਨੂੰ ਆਉਣ ਵਾਲੇ ਸਾਰੇ ਮੈਚ ਜਿੱਤਣ ਦੀ ਜ਼ਰੂਰਤ ਹੈ. ਰੋਹਿਤ ਸ਼ਰਮਾ ਦੀ ਅਗੁਵਾਈ ਵਾਲੀ ਮੁੰਬਈ ਇੰਡੀਅਨਜ ਦੇ ਖਿਲਾਫ ਪੰਜਾਬ ਪਿਛਲੇ ਮੁਕਾਬਲੇ ਵਾਲੀ ਹੀ ਪਲੇਇੰਗ ਇਲੈਵਨ ਮੈਦਾਨ ਤੇ ਉਤਾਰ ਸਕਦੀ ਹੈ.
Trending
ਇਸ ਮੈਚ ਵਿਚ ਪੰਜਾਬ ਦੀ ਟੀਮ ਸ਼ਾਇਦ ਗੇਲ ਤੋਂ ਓਪਨਿੰਗ ਵੀ ਕਰਵਾ ਸਕਦੀ ਹੈ, ਜੇ ਗੇਲ ਓਪਨਿੰਗ ਕਰਦੇ ਹਨ ਤਾਂ ਮਯੰਕ ਅਗਰਵਾਲ ਤਿੰਨ ਨੰਬਰ ਤੇ ਬੱਲੇਬਾਜੀ ਕਰਦੇ ਹੋਏ ਨਜਰ ਆ ਸਕਦੇ ਹਨ. ਇਸ ਤੋਂ ਅਲਾਵਾ ਇਸ ਮੈਚ ਵਿਚ ਸਾਨੂੰ ਗਲੈਨ ਮੈਕਸਵੇਲ ਦੀ ਜਗ੍ਹਾ ਜਿੰਮੀ ਨੀਸ਼ਮ ਵੀ ਖੇਡਦੇ ਹੋਏ ਦਿਖ ਸਕਦੇ ਹਨ, ਪਰ ਇਹ ਦੇਖਣਾ ਦਿਸਚਪਸ ਹੋਵੇਗਾ ਕਿ ਕੀ ਪੰਜਾਬ ਦਾ ਟੀਮ ਮੈਨੇਜਮੇਂਟ ਪਿਛਲੇ ਮੈਚ ਦੀ ਮੈਚ ਜੇਤੂ ਟੀਮ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਕਰਦੀ ਹੈ ਜਾਂ ਉਸੇ ਪਲੇਇੰਗ ਇਲੈਵਨ ਦੇ ਨਾਲ ਮੁੰਬਈ ਦੇ ਖਿਲਾਪ ਉਤਰਦੀ ਹੈ.
ਮੁੰਬਈ ਦੇ ਖਿਲਾਫ ਕਿੰਗਜ ਇਲੈਵਨ ਪੰਜਾਾਬ ਦੀ ਸੰਭਾਵਿਤ ਪਲੇਇੰਗ ਇਲੈਵਨ:
ਕਿੰਗਜ਼ ਇਲੈਵਨ ਪੰਜਾਬ: ਮਯੰਕ ਅਗਰਵਾਲ, ਕੇਐਲ ਰਾਹੁਲ (ਕਪਤਾਨ), ਨਿਕੋਲਸ ਪੂਰਨ, ਕ੍ਰਿਸ ਗੇਲ, ਮਨਦੀਪ ਸਿੰਘ, ਜੇਮਜ਼ ਨੀਸ਼ਮ /ਗਲੈਨ ਮੈਕਸਵੇਲ, ਮੁਜੀਬ ਉਰ ਰਹਿਮਾਨ/ਸ਼ੈਲਡਨ ਕੌਟਰੇਲ, ਮੁਰੂਗਨ ਅਸ਼ਵਿਨ / ਕ੍ਰਿਸ਼ਨਾੱਪਾ ਗੌਥਮ, ਮੁਹੰਮਦ ਸ਼ਮੀ, ਰਵੀ ਬਿਸ਼ਨੋਈ.