
IPL 2020: ਏਬੀ ਡੀਵਿਲੀਅਰਜ਼ ਨੇ ਰਚਿਆ ਇਤਿਹਾਸ , ਟੀ -20 ਵਿਚ 400 ਛੱਕੇ ਮਾਰਨ ਵਾਲੇ ਦੱਖਣੀ ਅਫਰੀਕਾ ਦੇ ਪਹਿਲੇ ਕ੍ਰਿਕਟ (Image Credit: BCCI)
ਕੇਐਲ ਰਾਹੁਲ ਦੇ ਸੈਂਕੜੇ ਅਤੇ ਗੇਂਦਬਾਜ਼ਾਂ ਦੀ ਬਦੌਲਤ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ 6ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 97 ਦੌੜਾਂ ਨਾਲ ਹਰਾਕੇ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ. ਇਹ ਦੋ ਮੈਚਾਂ ਵਿੱਚ ਪੰਜਾਬ ਦੀ ਪਹਿਲੀ ਜਿੱਤ ਹੈ ਅਤੇ ਬੰਗਲੌਰ ਦੀ ਇਹ ਪਹਿਲੀ ਹਾਰ ਹੈ.
ਬੰਗਲੌਰ ਬੇਸ਼ਕ ਇਹ ਮੈਚ ਹਾਰ ਗਿਆ, ਪਰ ਟੀਮ ਦੇ ਸਟਾਰ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ. ਡਿਵਿਲੀਅਰਜ਼ ਨੇ 18 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾਈਆਂ.
ਡੀਵਿਲੀਅਰਜ਼ ਨੇ ਆਪਣੀ ਪਾਰੀ ਦੌਰਾਨ ਇੱਕ ਛੱਕਾ ਮਾਰਿਆ ਜਿਸਦੀ ਬਦੌਲਤ ਟੀ 20 ਕ੍ਰਿਕਟ ਵਿੱਚ ਉਹਨਾਂ ਨੇ ਆਪਣੇ 400 ਛੱਕੇ ਪੂਰੇ ਕਰ ਲਏ ਹਨ. ਡੀਵਿਲੀਅਰਜ਼ ਇਹ ਮੁਕਾਮ ਹਾਸਲ ਕਰਨ ਵਾਲੇ ਦੱਖਣੀ ਅਫਰੀਕਾ ਦੇ ਪਹਿਲੇ ਕ੍ਰਿਕਟਰ ਅਤੇ ਵਿਸ਼ਵ ਦੇ ਛੇਵੇਂ ਕ੍ਰਿਕਟਰ ਬਣ ਗਏ ਹਨ.