
ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਸ਼ਾਰਜਾਹ ਦੇ ਮੈਦਾਨ ਵਿਚ ਆਹਮਣੇ-ਸਾਹਮਣੇ ਹੋਣਗੀਆਂ ਤਾਂ ਸਾਰਿਆਂ ਦੀ ਨਜ਼ਰਾਂ ਇੱਕ ਵਾਰ ਫਿਰ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਤੇ ਹੋਣਗੀਆਂ. ਬੈਂਗਲੌਰ ਦੇ ਖਿਲਾਫ। ਤੂਫਾਨੀ ਸੇਂਚੁਰੀ ਲਗਾਉਣ ਵਾਲੇ ਰਾਹੁਲ ਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ ਤੇ ਵਿਰੋਧੀ ਟੀਮਾਂ ਵਿਚ ਵੀ ਇਹ ਸੰਦੇਸ਼ ਪਹੁੰਚ ਚੁੱਕਾ ਹੈ ਕਿ ਜੇ ਉਹਨਾਂ ਨੂੰ ਪੰਜ਼ਾਬ ਤੇ ਦਬਾਅ ਬਣਾਉਣਾ ਹੈ ਤਾਂ ਕੇ ਐਲ ਰਾਹੁਲ ਨੂੰ ਆਉਟ ਕਰਨਾ ਬਹੁਤ ਜ਼ਰੂਰੀ ਹੋਵੇਗਾ.
ਰਾਹੁਲ ਨੇ ਆਈਪੀਐਲ 2020 ਦਾ ਪਹਿਲਾ ਸੈਂਕੜਾ 62 ਗੇਂਦਾਂ 'ਤੇ ਲਗਾਉਂਦੇ ਹੋਏ ਤਿੰਨ ਵੱਡੇ ਰਿਕਾਰਡ ਤੋੜੇ. ਉਹ ਮਹਾਨ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡਦੇ ਹੋਏ ਆਈਪੀਐਲ ਵਿਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ. ਇਸ ਤੋਂ ਅਲਾਵਾ ਰਾਹੁਲ ਨੇ ਆਈਪੀਐਲ ਦੇ ਇਤਿਹਾਸ ਵਿੱਚ ਆਈਪੀਐਲ ਮੈਚ ਦੀ ਇੱਕ ਪਾਰੀ ਵਿਚ ਕਿਸੇ ਭਾਰਤੀ ਖਿਡਾਰੀ ਅਤੇ ਇੱਕ ਕਪਤਾਨ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਵਿਅਕਤੀਗਤ ਸਕੋਰ ਵੀ ਦਰਜ ਕੀਤਾ.
ਕੇ ਐਲ ਰਾਹੁਲ ਦੇ ਇਸ ਖਤਰਨਾਕ ਫੌਰਮ ਨੇ ਰਾਜਸਥਾਨ ਦੀ ਪਰੇਸ਼ਾਨੀਆਂ ਵੱਧਾ ਦਿੱਤੀਆਂ ਹਨ. ਰਾਜਸਥਾਨ ਨੇ ਬੇਸ਼ਕ ਚੇਨਈ ਸੁਪਰ ਕਿੰਗਜ਼ ਵਿਰੁੱਧ 10 ਦੌੜਾਂ ਨਾਲ ਜਿੱਤ ਦਰਜ ਕੀਤੀ, ਪਰ ਇਸਦੇ ਬਾਵਜੂਦ ਟੀਮ ਦੀ ਗੇਂਦਬਾਜ਼ੀ ਬੇਹੱਦ ਲਚਰ ਸੀ. ਹਾਲਾਂਕਿ, ਰਾਇਲਜ਼ ਨੂੰ ਇਸ ਤੱਥ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕਿ ਰਾਹੁਲ ਦਾ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕਿੰਨਾ ਚੰਗਾ ਰਿਹਾ ਹੈ. 2018, ਆਈਪੀਐਲ ਤੋਂ ਲੈ ਕੇ ਹੁਣ ਤੱਕ ਰਾਹੁਲ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਹਨ.