
ਇੰਡਿਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਡਿਫੈਂਡਿੰਗ ਚੈਂਪਿਅਨ ਮੁੰਬਈ ਨੂੰ ਮਾਤ ਦੇਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਅੱਜ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ਸਾਹਮਣੇ ਹੋਵੇਗੀ. ਸੀਐਸਕੇ ਪੂਰੀ ਤਾਕਤ ਦੇ ਨਾਲ ਦੂਜਾ ਮੈਚ ਵੀ ਜਿੱਤਣ ਦੀ ਕੋਸ਼ਿਸ਼ ਕਰੇਗੀ ਤੇ ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਗੱਲ ਕਰੀਏ ਤਾਂ ਸਟੀਵ ਸਮਿਥ ਦੀ ਕਪਤਾਨੀ ਵਿਚ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕਰਣਾ ਚਾਹੇਗੀ. ਦੋਵੇਂ ਟੀਮਾਂ ਦੇ ਵਿਚ ਹੁਣ ਤੱਕ 21 ਮੈਚ ਖੇਡੇ ਜਾ ਚੁੱਕੇ ਹਨ, ਜਿ ਵਿਚੋਂ ਚੇਨਈ ਨੇ 14 ਅਤੇ ਰਾਜਸਥਾਨ ਨੇ 7 ਮੈਚ ਜਿੱਤੇ ਹਨ.
ਮੁੰਬਈ ਦੇ ਖਿਲਾਫ ਚੇਨਈ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਰਾਇਲਜ਼ ਦੀ ਟੀਮ ਆਪਣੇ ਖਿਡਾਰਿਆਂ ਤੋਂ ਉਹਨਾਂ ਦੇ ਬੈਸਟ ਪ੍ਰਦਰਸ਼ਨ ਦੀ ਉਮੀਦ ਕਰੇਗੀ ਕਿਉਂਕਿ ਸੀਐਸਕੇ ਨੇ ਹੁਣ ਤੱਕ ਆਈਪੀਐਲ ਦੇ ਹਰ ਸੀਜ਼ਨ ਵਿਚ ਦਬਦਬਾ ਬਣਾਇਆ ਹੋਇਆ ਹੈ ਅਤੇ ਇਸ ਵਾਰ ਵੀ ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ.
ਜੇਕਰ ਚੇਨਈ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਇਹ ਸਥਿਰ ਪ੍ਰਤੀਤ ਹੁੰਦੀ ਹੈ ਅਤੇ ਟੀਮ ਦੇ ਗੇਂਦਬਾਜ਼ਾਂ ਨੇ ਵੀ ਪਹਿਲੇ ਮੈਚ ਵਿੱਚ ਨਿਰਾਸ਼ ਨਹੀਂ ਕੀਤਾ ਅਤੇ ਗੇਂਦਬਾਜ਼ ਵੀ ਨਿਯਮਤ ਅੰਤਰਾਲਾਂ ਤੇ ਵਿਕਟਾਂ ਲੈਂਦੇ ਰਹੇ।