Advertisement

IPL 2020: ਸੈਮਸਨ, ਸਮਿਥ ਅਤੇ ਤੇਵਟਿਆ ਦੇ ਤੂਫਾਨ ‘ਚ ਉੱਡਿਆ ਪੰਜਾਬ, ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਹਰਾਇਆ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ ਚੌਕੇ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ. ਪੰਜਾਬ ਨੇ 20 ਓਵਰਾਂ ਵਿੱਚ ਦੋ ਵਿਕਟਾਂ...

Shubham Yadav
By Shubham Yadav September 28, 2020 • 09:38 AM
IPL 2020: ਸੈਮਸਨ, ਸਮਿਥ ਅਤੇ ਤੇਵਟਿਆ ਦੇ ਤੂਫਾਨ ‘ਚ ਉੱਡਿਆ ਪੰਜਾਬ, ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਹਰਾਇਆ Image
IPL 2020: ਸੈਮਸਨ, ਸਮਿਥ ਅਤੇ ਤੇਵਟਿਆ ਦੇ ਤੂਫਾਨ ‘ਚ ਉੱਡਿਆ ਪੰਜਾਬ, ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਹਰਾਇਆ Image (Image Credit: BCCI)
Advertisement

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ ਚੌਕੇ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ. ਪੰਜਾਬ ਨੇ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 223 ਦੌੜਾਂ ਬਣਾਈਆ ਅਤੇ ਜਵਾਬ ਵਿਚ ਰਾਜਸਥਾਨ ਨੇ ਟੀਚੇ ਨੂੰ 19.3 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਹਾਸਲ ਕਰ ਲਿਆ.

ਪੰਜਾਬ ਲਈ ਮਯੰਕ ਅਗਰਵਾਲ (106 ਦੌੜਾਂ, 50 ਗੇਂਦਾਂ, 10 ਚੌਕੇ, 7 ਛੱਕੇ) ਅਤੇ ਕਪਤਾਨ ਲੋਕੇਸ਼ ਰਾਹੁਲ (69 ਦੌੜਾਂ, 54 ਗੇਂਦਾਂ, 7 ਚੌਕੇ, 1 ਛੱਕੇ) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰਾਜਸਥਾਨ ਲਈ ਸੰਜੂ ਸੈਮਸਨ (85 ਦੌੜਾਂ, 42 ਗੇਂਦਾਂ, 4 ਚੌਕੇ, 7 ਛੱਕੇ) ਅਤੇ ਕਪਤਾਨ ਸਟੀਵ ਸਮਿਥ (50 ਦੌੜਾਂ, 27 ਗੇਂਦਾਂ, 7 ਚੌਕੇ, 2 ਛੱਕੇ) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ.

Trending


ਸੈਮਸਨ ਦੇ ਆਉਟ ਹੋਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਰਾਜਸਥਾਨ ਮੈਚ ਹਾਰ ਜਾਵੇਗਾ. ਫੇਰ ਰਾਹੁਲ ਤੇਵਟਿਆ ਨੇ, 18 ਵੇਂ ਓਵਰ ਵਿੱਚ ਸ਼ੈਲਡਨ ਕੌਟਰਲ ਨੂੰ ਪੰਜ ਛੱਕੇ ਲਗਾ ਕੇ ਮੈਚ ਦੀ ਕਹਾਣੀ ਬਦਲ ਦਿੱਤੀ. ਰਾਜਸਥਾਨ ਨੂੰ ਆਖਰੀ ਦੋ ਓਵਰਾਂ ਵਿੱਚ 21 ਦੌੜਾਂ ਦੀ ਲੋੜ ਸੀ। ਮੁਹੰਮਦ ਸ਼ਮੀ ਨੇ ਪਹਿਲੀ ਗੇਂਦ 'ਤੇ ਰੌਬਿਨ ਉਥੱਪਾ (9) ਨੂੰ ਆਉਟ ਕਰ ਦਿੱਤਾ ਪਰ ਉਸ ਤੋਂ ਬਾਅਦ ਜੋਫਰਾ ਆਰਚਰ ਨੇ ਸ਼ਮੀ' ਨੂੰ ਲਗਾਤਾਰ ਦੋ ਛੱਕੇ ਲਗਾ ਕੇ ਰਾਜਸਥਾਨ ਨੂੰ ਜਿੱਤ ਦੇ ਕਰੀਬ ਪਹੁੰਚਾ ਦਿੱਤਾ. ਉਸੇ ਓਵਰ ਵਿੱਚ, ਤੇਵਟਿਆ ਨੇ ਸ਼ਮੀ ਨੂੰ ਇੱਕ ਹੋਰ ਛੱਕਾ ਲਗਾ ਦਿੱਤਾ ਅਤੇ ਉਹ ਅਗਲੀ ਗੇਂਦ ਉੱਤੇ ਆਉਟ ਵੀ ਹੋ ਗਏ.

ਤੇਵਟਿਆ ਨੇ 31 ਗੇਂਦਾਂ ਦੀ ਪਾਰੀ ਵਿਚ ਸੱਤ ਛੱਕੇ ਮਾਰੇ ਅਤੇ 53 ਦੌੜਾਂ ਬਣਾਈਆਂ. ਆਖਰੀ ਓਵਰ ਵਿੱਚ ਰਾਜਸਥਾਨ ਨੂੰ ਜਿੱਤ ਲਈ ਦੋ ਦੌੜਾਂ ਦੀ ਲੋੜ ਸੀ। ਓਵਰ ਦੀ ਤੀਜੀ ਗੇਂਦ 'ਤੇ ਟੌਮ ਕਰੈਨ ਨੇ ਰਾਜਸਥਾਨ ਨੂੰ ਜਿੱਤ ਦਿਵਾ ਦਿੱਤੀ.

ਇਸ ਮੈਚ ਵਿੱਚ ਪੰਜਾਬ ਵੱਲੋਂ ਬਣਾਇਆ ਗਿਆ 223 ਦੌੜ੍ਹਾਂ ਦਾ ਕੁੱਲ ਸਕੋਰ ਆਈਪੀਐਲ ਦੇ ਇਸ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਸੀ ਜੋ ਕੁਝ ਹੀ ਘੰਟਿਆਂ ਵਿੱਚ ਰਾਜਸਥਾਨ ਦੇ ਨਾਮ ਹੋ ਗਿਆ.

ਰਾਜਸਥਾਨ ਨੇ ਟਾੱਸ ਜਿੱਤਿਆ ਅਤੇ ਪੰਜਾਬ ਨੂੰ ਬੱਲੇਬਾਜ਼ੀ ਲਈ ਬੁਲਾਇਆ, ਪਰ ਉਨ੍ਹਾਂ ਦਾ ਇਹ ਫੈਸਲਾ ਗਲਤ ਸਾਬਿਤ ਹੋਇਆ. ਪੰਜਾਬ ਲਈ ਰਾਹੁਲ ਅਤੇ ਮਯੰਕ ਨੇ ਪਹਿਲੀ ਵਿਕਟ ਲਈ 183 ਦੌੜਾਂ ਜੋੜ੍ਹੀਆਂ.

ਲੋਕੇਸ਼ ਰਾਹੁਲ ਅਤੇ ਮਯੰਕ ਅਗਰਵਾਲ ਦੀ ਜੋੜੀ ਫੌਰਮ ਵਿਚ ਹੈ. ਦੋਵਾਂ ਨੇ ਟੀਮ ਨੂੰ ਆਤਿਸ਼ੀ ਸ਼ੁਰੂਆਤ ਦਿੱਤੀ ਅਤੇ ਪਾਵਰ ਪਲੇਅ ਵਿੱਚ ਟੀਮ ਦਾ ਸਕੋਰ 60 ਦੌੜਾਂ ਤੱਕ ਪਹੁੰਛਾ ਦਿੱਤਾ.

ਇਨ੍ਹਾਂ ਦੋਵਾਂ ਨੇ ਸਟ੍ਰੈਟੀਜ਼ਿਕ ਟਾਈਮ ਆਉਟ ਖਤਮ ਹੋਣ ਤੱਕ ਪੰਜਾਬ ਨੇ 86 ਦੌੜਾਂ ਬਣਾ ਲਈਆਂ ਸਨ. ਨੌਵੇਂ ਓਵਰ ਵਿੱਚ ਟੀਮ ਨੇ 100 ਦੇ ਅੰਕੜ੍ਹੇ ਨੂੰ ਵੀ ਛੂਹ ਲਿਆ ਸੀ. ਇਥੋਂ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਸਕੋਰ ਕਰਨਾ ਸ਼ੁਰੂ ਕਰ ਦਿੱਤਾ.

ਇਸ ਦੌਰਾਨ ਰਾਹੁਲ ਨੇ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ ਅਤੇ ਮਯੰਕ ਨੇ ਆਪਣੀਆਂ 100 ਦੌੜਾਂ ਬਣਾਈਆਂ. ਮਯੰਕ ਆਖਰਕਾਰ ਕੁਰੈਨ ਦੀ ਗੇਂਦ 'ਤੇ ਆਉਟ ਹੋਏ. ਇਹ ਮਯੰਕ ਦਾ ਆਈਪੀਐਲ ਵਿਚ ਸਰਬੋਤਮ ਸਕੋਰ ਅਤੇ ਆਈਪੀਐਲ ਦਾ ਪਹਿਲਾ ਸੈਂਕੜਾ ਹੈ. ਰਾਹੁਲ ਵੀ 18 ਵੇਂ ਓਵਰ ਵਿਚ ਅੰਕਿਤ ਦੀ ਗੇਂਦ 'ਤੇ ਪਵੇਲੀਅਨ ਪਰਤ ਗਏ.

ਮਜ਼ਬੂਤ ​​ਟੀਚੇ ਦਾ ਪਿੱਛਾ ਕਰਨ ਲਈ ਰਾਜਸਥਾਨ ਨੂੰ ਪਹਿਲੀ ਵਿਕਟ ਗੁਆਉਣ ਵਿਚ ਬਹੁਤੀ ਦੇਰ ਨਹੀਂ ਲੱਗੀ। ਜੋਸ ਬਟਲਰ (4) ਦੇ ਟੀਮ ਵਿਚ ਆਉਣ ਨਾਲ ਬੱਲੇਬਾਜ਼ੀ ਨੂੰ ਮਜ਼ਬੂਤੀ ਮਿਲਣ​​ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਕੋਟਰੇਲ ਨੇ ਉਹਨਾਂ ਨੂੰ ਤੀਜੇ ਓਵਰ ਵਿੱਚ ਹੀ ਆਉਟ ਕਰ ਦਿੱਤਾ.

ਸੀਐਸਕੇ ਖਿਲਾਫ ਸ਼ਾਨਦਾਰ ਪਾਰੀ ਖੇਡਣ ਵਾਲੇ ਸੰਜੂ ਨੇ ਆਉਂਦਿਆਂ ਹੀ ਆਪਣਾ ਖਾਤਾ ਛੱਕਾ ਲਗਾ ਕੇ ਖੋਲ੍ਹਿਆ ਅਤੇ ਫਿਰ ਸੰਜੂ ਨੇ ਉਸੇ ਤਰ੍ਹਾਂ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਉਹਨਾਂ ਨੇ ਚੇਨਈ ਖ਼ਿਲਾਫ਼ ਕੀਤਾ ਸੀ. ਸਮਿਥ ਵੀ ਉਹਨਾਂ ਦਾ ਸਾਥ ਦੇ ਰਹੇ ਸੀ. ਦੋਵਾਂ ਨੇ ਪਾਵਰ ਪਲੇਅ ਵਿਚ ਟੀਮ ਦਾ ਸਕੋਰ ਵਧਾ ਕੇ 69 ਦੌੜਾਂ ਕਰ ਦਿੱਤਾ.

ਸਮਿਥ ਨੇ ਆਪਣਾ ਅਰਧ ਸੈਂਕੜਾ ਨੌਵੇਂ ਓਵਰ ਵਿੱਚ ਪੂਰਾ ਕੀਤਾ ਜਿਸ ਲਈ ਉਸਨੇ ਸਿਰਫ 26 ਗੇਂਦਾਂ ਲਈਆਂ. ਪਰ ਅਗਲੀ ਹੀ ਗੇਂਦ 'ਤੇ ਜਿੰਮੀ ਨੀਸ਼ਮ ਨੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ ਅਤੇ ਸਮਿੱਥ ਨੂੰ ਸ਼ਮੀ ਦੇ ਹੱਥੋਂ ਕੈਚ ਕਰਵਾ ਦਿੱਤਾ.

ਇਸ ਦੌਰਾਨ ਸੈਮਸਨ ਨੂੰ ਰਵੀ ਬਿਸ਼ਨੋਈ ਨੇ ਇਕ ਜੀਵਨਦਾਨ ਦਿੱਤਾ ਅਤੇ ਇਸਦੇ ਚਲਦੇ ਸੈਮਸਨ ਨੇ ਇਕ ਹੋਰ ਅਰਧ-ਸੈਂਕੜਾ ਪੂਰਾ ਕੀਤਾ. ਸਮਿਥ ਦੇ ਜਾਣ ਤੋਂ ਬਾਅਦ ਉਹਨਾਂ 'ਤੇ ਦਬਾਅ ਵਧਿਆ ਅਤੇ ਇਹ ਦਬਾਅ ਰਾਜਸਥਾਨ ਨੂੰ ਹਾਰ ਦੇ ਨੇੜੇ ਲੈ ਜਾ ਰਿਹਾ ਸੀ, ਕਿਉਂਕਿ ਤੇਵਟਿਆ ਦੂਜੇ ਸਿਰੇ ਤੋਂ ਹੌਲੀ ਬੱਲੇਬਾਜ਼ੀ ਕਰ ਰਹੇ ਸੀ.

ਰਾਜਸਥਾਨ ਦੀ ਟੀਮ ਉਦੋਂ ਤਕ ਮੈਚ ਵਿਚ ਬਣੀ ਰਹੀ ਜਦੋਂ ਤਕ ਸੰਜੂ ਕ੍ਰੀਜ ਤੇ ਸੀ, ਪਰ ਜਿਵੇਂ ਹੀ ਮੁਹੰਮਦ ਸ਼ਮੀ ਨੇ 17 ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸੈਮਸਨ ਨੂੰ ਆਉਟ ਕੀਤਾ, ਪੰਜਾਬ ਦੀ ਜਿੱਤ ਪੱਕੀ ਨਜ਼ਰ ਆਉਣ ਲੱਗ ਪਈ ਸੀ. ਪਰ ਕਹਾਣੀ ਵਿਚ ਰੋਮਾਂਚ ਅਜੇ ਆਉਣਾ ਬਾਕੀ ਸੀ ਅਤੇ ਤੇਵਟਿਆ ਨੇ ਰਾਜਸਥਾਨ ਨੂੰ ਆਖਰੀ ਓਵਰਾਂ ਵਿਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਚਲਦੇ ਰੋਮਾਂਚਕ ਜਿੱਤ ਦਿਲਵਾ ਦਿੱਤੀ.


Cricket Scorecard

Advertisement