
ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪਿਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ. ਸਟਾਰ ਸਪਿਰ ਰਵੀਚੰਦਰਨ ਅਸ਼ਵਿਨ ਨੂੰ ਇਸ ਮੈਚ ਦੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ. ਇਸ ਮੈਚ ਦੇ ਟਾੱਸ ਤੋਂ ਬਾਅਦ, ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਉਹਨਾਂ ਦੀ ਫਿਟਨੈਸ ਬਾਰੇ ਅਪਡੇਟ ਦਿੰਦੇ ਹੋਏ ਦੱਸਿਆ ਕਿ ਉਹ ਕਦੋਂ ਪਲੇਇੰਗ ਇਲੈਵਨ ਵਿਚ ਵਾਪਸ ਪਰਤਣਗੇ.
ਅਈਅਰ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸ਼ਵਿਨ ਬਹੁਤ ਵਧੀਆ ਕਰ ਰਹੇ ਹਨ, ਪਰ ਅਸੀਂ ਉਹਨਾਂ ਨੂੰ ਦੋ-ਤਿੰਨ ਮੈਚਾਂ ਵਿੱਚ ਆਰਾਮ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਚੰਗਾ ਮਹਿਸੂਸ ਕਰ ਸਕਣ. ਉਹ ਜਿੰਮ ਵਿੱਚ ਬਹੁਤ ਸਖਤ ਮਿਹਨਤ ਕਰ ਰਹੇ ਹਨ ਅਤੇ ਉਹ ਕੱਲ੍ਹ ਨੈਟ ਵਿੱਚ ਬੱਲੇਬਾਜ਼ੀ ਵੀ ਕਰ ਰਹੇ ਸੀ.”
ਦੱਸ ਦਈਏ ਕਿ ਅਸ਼ਵਿਨ ਕਿੰਗਜ਼ ਇਲੈਵਨ ਪੰਜਾਬ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸੀ. ਅਸ਼ਵਿਨ ਉਸੇ ਓਵਰ ਵਿਚ ਕਰੁਣ ਨਾਇਰ ਅਤੇ ਨਿਕੋਲਸ ਪੂਰਨ ਨੂੰ ਆਉਟ ਕਰਨ ਤੋਂ ਬਾਅਦ ਡਾਈਵ ਮਾਰ ਕੇ ਗਲੇਨ ਮੈਕਸਵੈਲ ਦੀ ਗੇਂਦ ਨੂੰ ਰੋਕਦਿਆਂ ਖੱਬੇ ਮੋਢੇ ਨੂੰ ਜ਼ਖਮੀ ਕਰਵਾ ਬੈਠੇ ਸੀ. ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ.