Advertisement

IPL 2020: ਸਾਉਥ ਅਫਰੀਕਾ ਦੇ ਖਿਡਾਰੀਆਂ ਦਾ ਓਰੇਂਜ ਅਤੇ ਪਰਪਲ ਕੈਪ ਤੇ ਕਬਜ਼ਾ, ਇਹ ਹੈ ਪੁਆਇੰਟ ਟੇਬਲ ਦਾ ਹਾਲ

26 ਸਤੰਬਰ ਨੂੰ ਆਈਪੀਐਲ ਦਾ ਸੱਤਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ. ਮੈਚ ਵਿੱਚ, ਦਿੱਲੀ ਕੈਪੀਟਲਸ ਦੀ ਟੀਮ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾਕੇ ਇਸ ਸੀਜ਼ਨ ਵਿਚ

Advertisement
IPL 2020: ਸਾਉਥ ਅਫਰੀਕਾ ਦੇ ਖਿਡਾਰੀਆਂ ਦਾ ਓਰੇਂਜ ਅਤੇ ਪਰਪਲ ਕੈਪ ਤੇ ਕਬਜ਼ਾ, ਇਹ ਹੈ ਪੁਆਇੰਟ ਟੇਬਲ ਦਾ ਹਾਲ Images
IPL 2020: ਸਾਉਥ ਅਫਰੀਕਾ ਦੇ ਖਿਡਾਰੀਆਂ ਦਾ ਓਰੇਂਜ ਅਤੇ ਪਰਪਲ ਕੈਪ ਤੇ ਕਬਜ਼ਾ, ਇਹ ਹੈ ਪੁਆਇੰਟ ਟੇਬਲ ਦਾ ਹਾਲ Images (Twitter)
Shubham Yadav
By Shubham Yadav
Sep 26, 2020 • 01:13 PM

26 ਸਤੰਬਰ ਨੂੰ ਆਈਪੀਐਲ ਦਾ ਸੱਤਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ. ਮੈਚ ਵਿੱਚ, ਦਿੱਲੀ ਕੈਪੀਟਲਸ ਦੀ ਟੀਮ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾਕੇ ਇਸ ਸੀਜ਼ਨ ਵਿਚ ਆਪਣੀ ਦੂਜੀ ਜਿੱਤ ਹਾਸਿਲ ਕਰ ਲਈ. ਜੇਕਰ ਅਸੀਂ ਇਸ ਸੀਜ਼ਨ ਦੇ ਸੱਤਵੇਂ ਮੈਚ ਯਾਨੀ ਚੇਨਈ ਅਤੇ ਦਿੱਲੀ ਵਿਚਾਲੇ ਮੈਚ, ਤੱਕ ਅੰਕ ਤਾਲਿਕਾ, ਓਰੇਂਜ ਕੈਪ ਅਤੇ ਪਰਪਲ ਕੈਪ ਨੂੰ ਦੇਖੀਏ, ਤਾਂ ਦੱਖਣੀ ਅਫਰੀਕਾ ਦੇ ਖਿਡਾਰੀ ਬਾਕੀਆਂ ਨਾਲੋਂ ਅੱਗੇ ਨਜ਼ਰ ਆ ਰਹੇ ਹਨ.

Shubham Yadav
By Shubham Yadav
September 26, 2020 • 01:13 PM

ਪੁਆਇੰਟ ਟੇਬਲ ਵਿਚ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ 2 ਮੈਚਾਂ ਵਿਚ 2 ਜਿੱਤਾਂ ਨਾਲ 4 ਅੰਕ ਲੈ ਕੇ ਪਹਿਲੇ ਸਥਾਨ 'ਤੇ ਹੈ. ਕੇਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਨੇ ਹੁਣ ਤੱਕ 2 ਮੈਚ ਖੇਡੇ ਹਨ ਜਿਸ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਹੈ. ਪੰਜਾਬ 2 ਮੈਚਾਂ ਵਿਚ 2 ਅੰਕਾਂ ਨਾਲ ਦੂਜੇ ਸਥਾਨ ਤੇ ਹੈ.

Trending

ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ ਨੇ 2 ਮੈਚਾਂ ਵਿਚ ਇਕ ਜਿੱਤ ਅਤੇ ਇਕ ਹਾਰ ਨਾਲ ਤੀਜਾ ਸਥਾਨ ਹਾਸਲ ਕੀਤਾ, ਜਦਕਿ ਸਟੀਵ ਸਮਿਥ ਦੀ ਰਾਜਸਥਾਨ ਰਾਇਲਜ਼ ਨੇ ਇਕ ਮੈਚ ਖੇਡਿਆ ਜਿਸ ਵਿਚ ਉਹ ਇਕ ਜਿੱਤ ਨਾਲ ਚੌਥੇ ਸਥਾਨ 'ਤੇ ਕਾਬਜ਼ ਹਨ.

ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਟੀਮ 2 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ. ਉਹਨਾਂ ਨੇ ਇਸ ਸੀਜ਼ਨ ਵਿੱਚ ਹੁਮ ਤੱਕ 3 ਮੈਚ ਖੇਡੇ ਹਨ ਜਿਸ ਵਿੱਚ ਉਹਨਾਂ ਨੂੰ ਇੱਕ ਵਿੱਚ ਜਿੱਤ ਪ੍ਰਾਪਤ ਹੋਈ ਹੈ ਅਤੇ ਮਾਹੀ ਦੀ ਟੀਮ ਨੂੰ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ.

ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦੋ ਮੈਚਾਂ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਦੇ ਨਾਲ ਛੇਵੇਂ ਸਥਾਨ ਉੱਤੇ ਹੈ. ਪੁਆਇੰਟ ਟੇਬਲ ਵਿਚ ਡੇਵਿਡ ਵਾਰਨਰ ਦੀ ਅਗਵਾਈ ਵਿਚ ਸਨਰਾਈਜ਼ਰਸ ਹੈਦਰਾਬਾਦ ਸੱਤਵੇਂ ਸਥਾਨ 'ਤੇ ਹੈ. ਹੈਦਰਾਬਾਦ ਦੀ ਟੀਮ ਦਾ ਅਜੇ ਆਈਪੀਐਲ ਵਿਚ ਖਾਤਾ ਖੋਲ੍ਹਣਾ ਬਾਕੀ ਹੈ. ਦਿਨੇਸ਼ ਕਾਰਤਿਕ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਸਭ ਤੋਂ ਹੇਠਾਂ ਅੱਠਵੇਂ ਸਥਾਨ 'ਤੇ ਹੈ. ਕੋਲਕਾਤਾ ਨੇ ਇੱਕ ਮੈਚ ਖੇਡਿਆ ਹੈ ਜਿਸ ਵਿੱਚ ਉਹਨਾਂ ਨੂੰ ਹਾਰ ਮਿਲੀ ਸੀ.

ਓਰੇਂਜ ਕੈਪ

ਸੱਤਵੇਂ ਮੈਚ ਤੱਕ, ਜੇ ਅਸੀਂ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜ੍ਹਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਫਾਫ ਡੂ ਪਲੇਸਿਸ ਨੇ 173 ਦੌੜਾਂ ਬਣਾਈਆਂ ਹਨ ਅਤੇ ਇਸ ਵੇਲੇ ਓਰੇਂਜ ਕੈਪ 'ਤੇ ਉਹਨਾਂ ਦਾ ਕਬਜ਼ਾ ਹੈ. ਡੁੂ ਪਲੇਸਿਸ ਤੋਂ ਬਾਅਦ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ (153) ਦੌੜਾਂ ਅਤੇ ਮਯੰਕ ਅਗਰਵਾਲ (115) ਤੀਜੇ ਸਥਾਨ 'ਤੇ ਹਨ.

ਪਰਪਲ ਕੈਪ

ਦੂਜੇ ਪਾਸੇ, ਜੇ ਅਸੀਂ ਪਰਪਲ ਕੈਪ ਦੀ ਗੱਲ ਕਰੀਏ ਤਾਂ ਦਿੱਲੀ ਲਈ ਖੇਡਣ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਨੇ ਪੰਜ ਵਿਕਟਾਂ ਲੈ ਕੇ ਪਰਪਲ ਕੈਪ 'ਤੇ ਕਬਜ਼ਾ ਕੀਤਾ ਹੋਇਆ ਹੈ. ਇਸ ਸੂਚੀ ਵਿਚ ਚੇਨਈ ਦੇ ਆਲਰਾਉਂਡਰ ਸੈਮ ਕਰੈਨ ਨੇ ਵੀ 5 ਵਿਕਟਾਂ ਲਈਆਂ ਹਨ. ਪੰਜਾਬ ਲਈ ਖੇਡਣ ਵਾਲੇ ਮੁਹੰਮਦ ਸ਼ਮੀ 4 ਵਿਕਟਾਂ ਨਾਲ ਤੀਜੇ ਨੰਬਰ 'ਤੇ ਹਨ.

 

Advertisement

Advertisement