Advertisement

IPL 2020: ਕਰਾਰੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਬੀਸੀਸੀਆਈ ਨੇ ਲਗਾਇਆ 12 ਲੱਖ ਰੁਪਏ ਦਾ ਜ਼ੁਰਮਾਨਾ

ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਕਰਾਰੀ ਹਾਰ ਤੋਂ ਬਾਅਦ ਇਕ ਹੋਰ ਵੱਡਾ ਝਟਕਾ ਲੱਗਾ ਹੈ. ਕੋਹਲੀ ਨੂੰ ਵੀਰਵਾਰ ਨੂੰ ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਹੌਲੀ (Slow) ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ

Advertisement
IPL 2020: ਕਰਾਰੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਬੀਸੀਸੀਆਈ ਨੇ ਲਗਾਇਆ 12 ਲੱਖ ਰੁਪਏ ਦਾ ਜ਼ੁਰਮਾ
IPL 2020: ਕਰਾਰੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਬੀਸੀਸੀਆਈ ਨੇ ਲਗਾਇਆ 12 ਲੱਖ ਰੁਪਏ ਦਾ ਜ਼ੁਰਮਾ (Image Credit: Twitter)
Shubham Yadav
By Shubham Yadav
Sep 25, 2020 • 12:02 PM

ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਕਰਾਰੀ ਹਾਰ ਤੋਂ ਬਾਅਦ ਇਕ ਹੋਰ ਵੱਡਾ ਝਟਕਾ ਲੱਗਾ ਹੈ. ਕੋਹਲੀ ਨੂੰ ਵੀਰਵਾਰ ਨੂੰ ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਹੌਲੀ (Slow) ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ.

Shubham Yadav
By Shubham Yadav
September 25, 2020 • 12:02 PM

ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਕੋਹਲੀ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ. ਉਹਨਾਂ ਨੇ ਇਸ ਦੌਰਾਨ ਤਿੰਨ ਤੇਜ਼ ਗੇਂਦਬਾਜ਼ਾਂ ਡੇਲ ਸਟੇਨ, ਉਮੇਸ਼ ਯਾਦਵ ਅਤੇ ਨਵਦੀਪ ਸੈਣੀ ਦੀ ਵਰਤੋਂ ਕੀਤੀ ਅਤੇ ਪਹਿਲੀ ਪਾਰੀ 1 ਘੰਟੇ 51 ਮਿੰਟ ਵਿੱਚ ਖਤਮ ਹੋਈ.

Trending

ਇਹ ਘੱਟੋ ਘੱਟ ਓਵਰ ਸਪੀਡ ਨਾਲ ਸਬੰਧਤ ਆਈਪੀਐਲ ਦੀ ਆਚਾਰ ਸੰਘਿਤਾ ਦੇ ਤਹਿਤ ਸੀਜ਼ਨ ਦੀ ਆਰਸੀਬੀ ਦੀ ਪਹਿਲੀ ਗਲਤੀ ਹੈ. ਨਤੀਜੇ ਵਜੋਂ ਕੋਹਲੀ ਨੂੰ 12 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ.

ਦੱਸ ਦਈਏ ਕਿ ਮੈਚ ਤੋਂ ਬਾਅਦ ਇਸ ਹਾਰ ਲਈ ਕੋਹਲੀ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ. ਇਸ ਮੈਚ ਵਿੱਚ ਕੋਹਲੀਨੇ  ਦੋ ਵਾਰ ਕੇਐਲ ਰਾਹੁਲ ਦਾ ਕੈਚ ਛੱਡਿਆ ਸੀ. ਪਹਿਲਾ ਕੈਚ ਕੋਹਲੀ ਨੇ ਉਸ ਸਮੇਂ ਛੱਡਿਆ ਜਦੋਂ ਉਹ 17 ਵੇਂ ਓਵਰ ਦੀ ਪਹਿਲੀ ਗੇਂਦ ਤੇ 83 ਦੌੜਾਂ 'ਤੇ ਸੀ ਤੇ ਦੂਸਰਾ ਕੈਚ 18 ਵੇਂ ਓਵਰ ਵਿਚ ਉਦੋਂ ਛੱਡਿਆ ਜਦੋਂ ਉਹ 89 ਦੇ ਨਿੱਜੀ ਸਕੋਰ' ਤੇ ਸੀ. ਇਹ ਦੋਵੇਂ ਕੈਚ ਆਰਸੀਬੀ ਨੂੰ ਬਹੁਤ ਭਾਰੀ ਪਏ ਸੀ ਅਤੇ ਨਤੀਜਾ ਇਹ ਰਿਹਾ ਕਿ ਕੇ ਐਲ ਰਾਹੁਲ ਨੇ ਆਖਰੀ ਦੋ ਓਵਰਾਂ ਵਿੱਚ 42 ਦੌੜਾਂ ਬਣਾਈਆਂ.

ਰਾਹੁਲ ਨੇ 69 ਗੇਂਦਾਂ 'ਤੇ ਅਜੇਤੂ 132 ਦੌੜ੍ਹਾਂ ਬਣਾਈਆਂ ਅਤੇ ਪੰਜਾਬ ਨੇ 3 ਵਿਕਟਾਂ ਦੇ ਨੁਕਸਾਨ' ਤੇ 206 ਦੌੜਾਂ ਬਣਾਈਆਂ. ਇਸ ਦੇ ਜਵਾਬ ਵਿਚ ਬੈਂਗਲੁਰੂ ਦੀ ਟੀਮ 17 ਓਵਰਾਂ ਵਿਚ 109 ਦੌੜਾਂ 'ਤੇ ਢੇਰ ਹੋ ਗਈ. ਇਸ ਮੈਚ ਵਿਚ ਆਰੀਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ੀ ਵਿਚ ਸਿਰਫ 1 ਦੌੜ੍ਹ ਬਣਾਈ ਸੀ.

Advertisement

Advertisement