IPL 2020: ਰਾਜਸਥਾਨ ਦੇ ਖਿਲਾਫ ਮੈਚ ਤੋਂ ਪਹਿਲਾਂ KXIP ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ, 'ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ'
ਕਿੰਗਜ ਇਲੈਵਨ ਪੰਜਾਬ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਦੀ ਰੇਸ ਵਿਚ ਬਣੀ ਹੋਈ ਹੈ. ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਰਾਜਸਥਾਨ ਰਾਇਲਜ ਦੀ ਹੈ. ਪੰਜਾਬ ਦੀ ਟੀਮ ਇਸ ਸੀਜਨ ਦੇ ਦੂਜੇ ਹਾਫ ਵਿਚ ਖਤਰਨਾਕ ਫੌਰਮ ਵਿਚ ਨਜਰ ਆ ਰਹੀ
ਕਿੰਗਜ ਇਲੈਵਨ ਪੰਜਾਬ ਲਗਾਤਾਰ ਪੰਜ ਮੁਕਾਬਲੇ ਜਿੱਤ ਕੇ ਪਲੇਆੱਫ ਦੀ ਰੇਸ ਵਿਚ ਬਣੀ ਹੋਈ ਹੈ. ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਰਾਜਸਥਾਨ ਰਾਇਲਜ ਦੀ ਹੈ. ਪੰਜਾਬ ਦੀ ਟੀਮ ਇਸ ਸੀਜਨ ਦੇ ਦੂਜੇ ਹਾਫ ਵਿਚ ਖਤਰਨਾਕ ਫੌਰਮ ਵਿਚ ਨਜਰ ਆ ਰਹੀ ਹੈ. ਇਸ ਟੀਮ ਦੀ ਬੱਲੇਬਾਜੀ ਫੌਰਮ ਵਿਚ ਨਜਰ ਆ ਰਹੀ ਹੈ, ਪਰ ਮਿਡਲ ਆੱਰਡਰ ਤੋਂ ਵੀ ਬਹੁਤ ਉਮੀਦਾਂ ਹੋਣਗੀਆਂ. ਇਸ ਮੁਕਾਬਲੇ ਤੋਂ ਪਹਿਲਾਂ ਟੀਮ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਨੇ ਜਿਸ ਤਰ੍ਹਾਂ ਵਾਪਸੀ ਕੀਤੀ ਹੈ ਉਹ ਸ਼ਾਨਦਾਰ ਹੈ.
ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਨੇ cricketnmore. com ਨਾਲ ਖਾਸ ਇੰਟਰਵਿਉ ਵਿਚ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਪਿਛਲੇ ਪੰਜ ਮੈਚਾਂ ਵਿਚ ਚੀਜਾਂ ਸਾਡੇ ਹੱਕ ਵਿਚ ਗਈਆਂ ਹਨ. ਅਸੀਂ ਆਪਣੀ ਤਾਕਤ ਤੇ ਖੇਡੇ ਹਨ ਅਤੇ ਜਿਸ ਤਰ੍ਹਾਂ ਅਸੀਂ ਜਿੱਤੇ ਹਾਂ ਉਹ ਦਿਲ ਨੂੰ ਸੁਕੂਨ ਦੇਣ ਵਾਲਾ ਹੈ. ਅਸੀਂ ਜਾਣਦੇ ਹਾਂ ਕਿ ਰਾਜਸਥਾਨ ਇੱਕ ਖਤਰਨਾਕ ਟੀਮ ਹੈ. ਅਬੂ ਧਾਬੀ ਸਾਡੇ ਲਈ ਇਕ ਅਲਗ ਮੈਦਾਨ ਹੋਵੇਗਾ. ਸਾਨੂੰ ਪਿਚ ਤੇ ਹਾਲਾਤਾਂ ਨੂੰ ਦੇਖਣਾ ਹੋਵੇਗਾ ਅਤੇ ਉਸਦੇ ਬਾਅਦ ਹੀ ਕੋਈ ਫੈਸਲਾ ਲੈਣਾ ਹੋਵੇਗਾ.'
Trending
ਕੁੰਬਲੇ ਨੇ ਅੱਗੇ ਕਿਹਾ, 'ਪਿਛਲੇ ਕੁਝ ਮੈਚਾਂ ਵਿਚ ਅਸੀਂ ਦੇਖਿਆ ਹੈ ਕਿ ਅਬੂ ਧਾਬੀ ਦੀ ਵਿਕਟ ਤੇ ਬੱਲੇਬਾਜਾਂ ਨੇ ਮੌਜ ਮਾਣੀ ਹੈ. ਪਿਚ ਚੰਗੀ ਨਜਰ ਆ ਰਹੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਰਾਜਸਥਾਨ ਨੇ ਮੁੰਬਈ ਖਿਲਾਫ ਸ਼ਾਨਦਾਰ ਖੇਡ ਦਿਖਾਇਆ ਸੀ. ਅਸੀਂ ਉਹਨਾਂ ਦੇ ਖਿਲਾਫ ਪਲਾਨਿੰਗ ਦੇ ਨਾਲ ਮੈਦਾਨ ਤੇ ਜਾਵਾਂਗੇ ਅਤੇ ਉਮੀਦ ਕਰਾਂਗੇ ਕਿ ਅਸੀਂ ਉਹਨਾਂ ਤੋਂ ਅੱਗੇ ਨਿਕਲੀਏ. ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ. ਸੀਐਸਕੇ ਦੇ ਖਿਲਾਫ ਮੈਚ ਵੀ ਬਹੁਤ ਅਹਿਮ ਹੋਵੇਗਾ.'
ਤੁਹਾਨੂੰ ਦੱਸ ਦੇਈਏ ਕਿ ਕਿੰਗਜ਼ ਇਲੈਵਨ ਪੰਜਾਬ ਨੇ ਸੋਮਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿੱਚ ਅਹਿਮ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰ ਨੂੰ ਅੱਠ ਵਿਕਟਾਂ ਨਾਲ ਹਰਾਕੇ ਪਲੇਆੱਫ ਦੇ ਵੱਲ ਇਕ ਹੋਰ ਕਦਮ ਵਧਾਇਆ ਸੀ. ਇਸ ਮੈਚ ਵਿਚ ਮਨਦੀਪ ਸਿੰਘ, ਕ੍ਰਿਸ ਗੇਲ ਨੇ ਪੰਜਾਬ ਲਈ ਅਰਧ ਸੈਂਕੜੇ ਲਗਾਏ ਸੀ ਅਤੇ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ.