ਆਈਪੀਐਲ 2021 - ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼, Blitzpools ਫੈਨਟਸੀ ਇਲੈਵਨ ਟਿਪਸ
ਪੰਜਾਬ ਕਿੰਗਜ਼ ਦਾ ਸਾਹਮਣਾ ਆਈਪੀਐਲ ਦੇ 17 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਆਪਣੇ ਪਿਛਲੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੀਆਂ ਹਨ। ਇਸ ਲਈ ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹਤੱਵਪੂਰਨ ਹੋਣ ਵਾਲਾ ਹੈ। ਪੰਜਾਬ ਕਿੰਗਜ਼

ਪੰਜਾਬ ਕਿੰਗਜ਼ ਦਾ ਸਾਹਮਣਾ ਆਈਪੀਐਲ ਦੇ 17 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਆਪਣੇ ਪਿਛਲੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੀਆਂ ਹਨ। ਇਸ ਲਈ ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹਤੱਵਪੂਰਨ ਹੋਣ ਵਾਲਾ ਹੈ।
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, 17 ਵਾਂ ਮੈਚ- Match Details
Also Read
ਤਾਰੀਖ - 23 ਅਪ੍ਰੈਲ, 2021
ਸਮਾਂ - ਸ਼ਾਮ 7:30 ਵਜੇ
ਸਥਾਨ - ਐਮਏ ਚਿੰਦਬਰਮ, ਚੇਨਈ
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼, 17 ਵਾਂ ਮੈਚ, ਮੈਚ ਪ੍ਰੀਵਿਯੂ
ਪੰਜਾਬ ਕਿੰਗਜ਼-
ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਫਿਰ ਫਲੋਪ ਹੋ ਗਈ। ਟੀਮ ਦਾ ਕੋਈ ਵੀ ਬੱਲੇਬਾਜ਼ ਚੇਨਈ ਦੀ ਪਿੱਚ ਦਾ ਪਤਾ ਨਹੀਂ ਲਗਾ ਸਕਿਆ। ਕੇਐਲ ਰਾਹੁਲ ਨੂੰ ਟੀਮ ਇਕੱਠੀ ਕਰਨੀ ਪਵੇਗੀ ਅਤੇ ਬੱਲੇ ਨਾਲ ਦੌੜਾਂ ਬਣਾਉਣੀਆਂ ਪੈਣਗੀਆਂ। ਕ੍ਰਿਸ ਗੇਲ ਦਾ ਬੈਟ ਹੁਣ ਤੱਕ ਸ਼ਾਂਤ ਰਿਹਾ ਹੈ ਅਤੇ ਨਿਕੋਲਸ ਪੂਰਨ ਵੀ ਹਰ ਮੈਚ ਵਿਚ ਫਲਾਪ ਰਿਹਾ ਹੈ। ਸੰਭਵ ਹੈ ਕਿ ਡੇਵਿਡ ਮਲਾਨ ਨੂੰ ਅਗਲੇ ਮੈਚ ਵਿਚ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾਵੇ।
ਮੁੰਬਈ ਇੰਡੀਅਨਜ਼ - ਮੁੰਬਈ ਦੀ ਟੀਮ ਨੇ ਚੇਨਈ 'ਚ 4 ਮੈਚ ਖੇਡੇ ਹਨ ਪਰ ਟੀਮ ਹਜੇ ਵੀ ਸਹੀ ਅਤੇ ਸੰਤੁਲਤ ਟੀਮ ਨਹੀਂ ਲੱਭ ਪਾਈ ਹੈ। ਚੰਗੀ ਸ਼ੁਰੂਆਤ ਦੇ ਬਾਵਜੂਦ, ਟੀਮ ਵੱਡੇ ਸਕੋਰ 'ਤੇ ਨਹੀਂ ਪਹੁੰਚ ਪਾ ਰਹੀ ਹੈ। ਇਸ ਮੈਚ ਵਿਚ ਵੀ ਰੋਹਿਤ ਸ਼ਰਮਾ ਅਤੇ ਸੂਰਯਕੁਮਾਰ ਯਾਦਵ ਤੋਂ ਸ਼ਾਨਦਾਰ ਪਾਰੀ ਦੀ ਉਮੀਦ ਕੀਤੀ ਜਾਏਗੀ। ਦੂਜੇ ਬੱਲੇਬਾਜ਼ਾਂ ਵਿਚ ਈਸ਼ਾਨ ਕਿਸ਼ਨ ਨੂੰ ਇਕ ਵਾਰ ਫਿਰ ਕੁਝ ਵੱਡਾ ਕਰਨਾ ਹੋਵੇਗਾ।
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਹੈਡ ਟੂ ਹੈਡ
ਕੁੱਲ ਮੈਚ - 26
ਮੁੰਬਈ ਇੰਡੀਅਨਜ਼ - 14
ਪੰਜਾਬ ਕਿੰਗਜ਼ - 12
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਦਾ 17 ਵਾਂ ਮੈਚ - ਸੰਭਾਵਤ ਪਲੇਇੰਗ ਇਲੈਵਨ
ਪੰਜਾਬ ਕਿੰਗਜ਼ - ਕੇ ਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਮੋਇਸਜ਼ ਹੈਨਰੀਕਸ, ਨਿਕੋਲਸ ਪੂਰਨ / ਡੇਵਿਡ ਮਲਾਨ, ਦੀਪਕ ਹੁੱਡਾ, ਸ਼ਾਹਰੁਖ ਖਾਨ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ
ਮੁੰਬਈ ਇੰਡੀਅਨਜ਼ - ਕਵਿੰਟਨ ਡੀ ਕੌਕ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਕੀਰਨ ਪੋਲਾਰਡ, ਕ੍ਰੂਨਲ ਪਾਂਡਿਆ, ਰਾਹੁਲ ਚਾਹਰ, ਜੈਅੰਤ ਯਾਦਵ / ਜੇਮਜ਼ ਨੀਸ਼ਮ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਬਲਿਟਜ਼ਪੂਲ ਫੈਂਟਸੀ ਇਲੈਵਨ
ਵਿਕਟਕੀਪਰ - ਐਲ ਰਾਹੁਲ (ਕਪਤਾਨ), ਕੁਇੰਟਨ ਡੀ ਕਾੱਕ
ਬੱਲੇਬਾਜ਼ - ਸੂਰਜਕੁਮਾਰ ਯਾਦਵ, ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ਾਹਰੁਖ ਖਾਨ
ਆਲਰਾਉਂਡਰ- ਦੀਪਕ ਹੁੱਡਾ, ਕ੍ਰੂਨਲ ਪਾਂਡਿਆ
ਗੇਂਦਬਾਜ਼ - ਰਾਹੁਲ ਚਾਹਰ (ਉਪ ਕਪਤਾਨ), ਟ੍ਰੇਂਟ ਬੋਲਟ, ਅਰਸ਼ਦੀਪ ਸਿੰਘ