
ਸਾਬਕਾ ਭਾਰਤੀ ਆਲਰਾਉਂਡਰ ਇਰਫਾਨ ਪਠਾਨ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੁਆਰਾ ਅਭਿਆਸ ਸੈਸ਼ਨ ਵਿਚ ਇਕ ਨਵੀਂ ਚੀਜ਼ ਦੇ ਅਭਿਆਸ ਕਰਨ ਨੂੰ ਲੈ ਕੇ ਹੈਰਾਨੀ ਜ਼ਾਹਿਰ ਕੀਤੀ ਹੈ. ਅਸੀਂ ਸਾਰੇ ਜਾਣਦੇ ਹਾਂ ਕਿ ਧੋਨੀ ਕਦੇ ਵੀ ਨੈੱਟ ਵਿੱਚ ਵਿਕਟਕੀਪਿੰਗ ਦਾ ਅਭਿਆਸ ਨਹੀਂ ਕਰਦੇ ਪਰ ਇਸ ਵਾਰ ਉਹਨਾਂ ਨੂੰ ਵਿਕਟ ਦੇ ਪਿੱਛੇ ਵੀ ਅਭਿਆਸ ਕਰਦੇ ਦੇਖਿਆ ਗਿਆ।
ਚੇਨਈ ਸੁਪਰ ਕਿੰਗਜ਼ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਧੋਨੀ ਵਿਕਟਕੀਪਿੰਗ ਵਿੱਚ ਕਈ ਕਿਸਮਾਂ ਦਾ ਅਭਿਆਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪਠਾਨ ਨੇ ਇਸ ਬਾਰੇ ਕਿਹਾ, ਸ਼ਾਇਦ ਇਹ ਇਸ ਲਈ ਦੇਖਣ ਨੂੰ ਮਿਲੀਆ ਕਿਉਂਕਿ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹੇ ਹਨ।
ਇਰਫਾਨ ਪਠਾਨ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਦੌਰਾਨ ਕਿਹਾ ਕਿ, “ਸਾਨੂੰ ਇਕ ਨਵਾਂ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਧੋਨੀ ਇਸ ਵਿੱਚ ਵਿਕਟਕੀਪਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਕਦੇ ਨਹੀਂ ਹੋਇਆ। ਇਹ ਸਾਡੇ ਲਈ ਨਵੀਂ ਚੀਜ਼ ਹੈ। ਮੈਂ ਧੋਨੀ ਨਾਲ ਬਹੁਤ ਸਾਰੇ ਮੈਚ ਖੇਡੇ ਹਨ ਚਾਹੇ ਉਹ ਭਾਰਤ ਲਈ ਹੋਵੇ ਜਾਂ ਚੇਨਈ ਸੁਪਰ ਕਿੰਗਜ਼ ਟੀਮ ਲਈ, ਪਰ ਅੱਜ ਤੱਕ ਮੈਂ ਉਨ੍ਹਾਂ ਨੂੰ ਵਿਕਟਕੀਪਿੰਗ ਦਾ ਅਭਿਆਸ ਕਰਦੇ ਨਹੀਂ ਵੇਖਿਆ।