
ਸਾਬਕਾ ਭਾਰਤੀ ਕ੍ਰਿਕਟਰ ਅਤੇ ਮੌਜੂਦਾ ਕਮੈਂਟੇਟਰ ਆਕਾਸ਼ ਚੋਪੜਾ ਨੂੰ ਬੇਬਾਕੀ ਤੋਂ ਆਪਣੀ ਰਾਏ ਰੱਖਣ ਲਈ ਜਾਣਿਆ ਜਾਂਦਾ ਹੈ. ਇਸ ਦੌਰਾਨ ਆਕਾਸ਼ ਚੋਪੜਾ ਨੇ ਆਪਣੇ ਯੂਟਿਯੂਬ ਚੈਨਲ 'ਤੇ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਫੌਰਮ ਬਾਰੇ ਗੱਲ ਕੀਤੀ ਹੈ. ਆਕਾਸ਼ ਚੋਪੜਾ ਨੇ ਕਿਹਾ ਕਿ ਪੰਤ ਆਈਪੀਐਲ ਦੇ ਇਸ ਸੀਜ਼ਨ ਵਿੱਚ ਬੇਰੰਗ ਨਜ਼ਰ ਆਏ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ ਟੀਮ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ.
ਆਕਾਸ਼ ਚੋਪੜਾ ਨੇ ਕਿਹਾ, 'ਪੰਤ ਆਪਣੀ ਬੱਲੇਬਾਜ਼ੀ ਤੋਂ ਨਿਰਾਸ਼ ਕਰ ਰਹੇ ਹਨ ਕਿਉਂਕਿ ਸਾਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ. ਦਿੱਲੀ ਕੈਪਿਟਲਸ ਦੇ ਮੈਚ ਦੌਰਾਨ ਅਈਅਰ ਅਤੇ ਪੰਤ ਵਿਚਕਾਰ ਸਾਂਝੇਦਾਰੀ ਹੋਈ ਸੀ ਜਿੱਥੇ ਅਈਅਰ ਵੱਡੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰੰਤੂ ਪੰਤ ਅਜਿਹਾ ਕਰਦੇ ਹੋਏ ਦਿਖਾਈ ਨਹੀਂ ਦੇ ਰਹੇ ਸੀ. ਉਨ੍ਹਾਂ ਨੂੰ ਵੇਖਕੇ ਇਹ ਲੱਗਦਾ ਹੈ ਕਿ ਉਨ੍ਹਾਂ ਦੀ ਫੌਰਮ ਉਨ੍ਹਾਂ ਤੋਂ ਬਹੁਤ ਦੂਰ ਹੈ.'
ਅਕਾਸ਼ ਚੋਪੜਾ ਨੇ ਅੱਗੇ ਕਿਹਾ, 'ਇਹ ਅਜਿਹੀ ਪਾਰੀ ਨਹੀਂ ਸੀ ਜਿਸ ਲਈ ਰਿਸ਼ਭ ਪੰਤ ਜਾਣਿਆ ਜਾਂਦਾ ਹੈ. ਉਹਨਾਂ ਦਾ ਸਟ੍ਰਾਈਕ ਰੇਟ ਇਸ ਸਾਲ ਚੰਗਾ ਨਹੀਂ ਰਿਹਾ. ਉਹਨਾਂ ਦੀ ਔਸਤ ਠੀਕ ਹੋ ਸਕਦੀ ਹੈ, ਪਰ ਉਹਨਾਂ ਦੇ ਹਿੱਟ ਮਾਰਨ ਦੀ ਯੋਗਤਾ ਨਹੀਂ ਦਿਖ ਰਹੀ ਹੈ ਅਤੇ ਜੇ ਇਹ ਨਿਰੰਤਰ ਹੁੰਦਾ ਰਿਹਾ ਤਾਂ ਉਹਨਾਂ ਲਈ ਅਤੇ ਦਿੱਲੀ ਕੈਪਿਟਲਸ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ.'