
IPL 2020: ਦਿੱਲੀ ਕੈਪਿਟਲਸ ਦੇ ਕਾਗੀਸੋ ਰਬਾਡਾ ਨੇ ਕਿਹਾ, ਪਹਿਲੇ ਮੈਚ ਵਿੱਚ ਦਬਾਅ ‘ਚ ਰਹਿਣਾ ਚੰਗਾ ਸੀ Images (Image Credit: BCCI)
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਨੇ ਪੰਜਾਬ ਦੇ ਖਿਲਾਫ ਜਿੱਤ ਤੋਂ ਬਾਅਦ ਕਿਹਾ ਹੈ ਕਿ ਪਹਿਲੇ ਮੈਚ ਵਿਚ ਦਬਾਅ ਵਿਚ ਰਹਿਣਾ ਉਹਨਾਂ ਲਈ ਚੰਗਾ ਸੀ. ਆਈਪੀਐਲ ਵਿਚ ਖੇਡ ਰਹੇ ਰਬਾਡਾ ਨੇ ਕਿੰਗਸ ਇਲੈਵਨ ਪੰਜਾਬ ਦੇ ਖਿਲਾਫ ਖੇਡੇ ਗਏ ਮੈਚ ਵਿਚ ਸੁਪਰ ਓਵਰ ਕਰਾਇਆ ਸੀ ਅਤੇ ਸਿਰਫ 2 ਦੌੜ੍ਹਾਂ ਦਿੱਤੀਆਂ ਸੀ.
ਰਬਾਡਾ ਨੇ ਕਿਹਾ, ਸਟੋਇਨੀਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ. ਮੈਚ ਦੇ ਅੰਤ ਵਿਚ ਉਹਨਾਂ ਨੇ ਅਦਭੁੱਤ ਪਾਰੀ ਖੇਡੀ ਅਤੇ ਸਾਨੂੰ ਇਕ ਚੰਗੇ ਸਕੋਰ ਤੱਕ ਪਹੁੰਚਾਇਆ. ਸਟੋਇਨੀਸ ਤੋਂ ਪਹਿਲਾਂ ਸ਼ਰੇਅਸ ਅਈਅਰ ਅਤੇ ਰਿਸ਼ਭ ਪੰਤ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ.
ਉਹਨਾਂ ਨੇ ਕਿਹਾ, "ਸਟੋਇਨੀਸ ਦਾ ਦਿਨ ਬੇਹੱਦ ਹੀ ਸ਼ਾਨਦਾਰ ਰਿਹਾ. ਉਹਨਾਂ ਨੇ ਦੋ ਫੁੱਲਟਾਸ ਕਰਾਈਆਂ ਅਤੇ 2 ਵਿਕਟਾਂ ਲਈਆਂ ਅਤੇ ਉੱਥੋਂ ਅਸੀਂ ਮੈਚ ਆਪਣੇ ਹੱਥ ਵਿੱਚ ਲੈ ਲਿਆ.”