Advertisement

ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 324 ਦੌੜ੍ਹਾਂ ਨਾਲ ਹਰਾ ਕੇ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ ਹੋਇਆ

ਝਾਰਖੰਡ ਨੇ ਕਪਤਾਨ ਈਸ਼ਾਨ ਕਿਸ਼ਨ (173) ਦੇ ਤੂਫਾਨੀ ਸੈਂਕੜੇ ਦੀ ਮਦਦ ਨਾਲ ਹੋਲਕਰ ਸਟੇਡੀਅਮ ਵਿਚ ਖੇਡੇ ਜਾ ਰਹੇ ਵਿਜੇ ਹਜ਼ਾਰੇ ਟਰਾਫੀ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ਼ ਨੂੰ 324 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ।

Advertisement
Cricket Image for ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 324 ਦੌੜ੍ਹਾਂ ਨਾਲ ਹਰਾ ਕੇ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਵਿਚ
Cricket Image for ਝਾਰਖੰਡ ਨੇ ਮੱਧ ਪ੍ਰਦੇਸ਼ ਨੂੰ 324 ਦੌੜ੍ਹਾਂ ਨਾਲ ਹਰਾ ਕੇ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਵਿਚ (Ishan Kishan and Varun Aaron)
Shubham Yadav
By Shubham Yadav
Feb 20, 2021 • 05:20 PM

ਝਾਰਖੰਡ ਨੇ ਕਪਤਾਨ ਈਸ਼ਾਨ ਕਿਸ਼ਨ (173) ਦੇ ਤੂਫਾਨੀ ਸੈਂਕੜੇ ਦੀ ਮਦਦ ਨਾਲ ਹੋਲਕਰ ਸਟੇਡੀਅਮ ਵਿਚ ਖੇਡੇ ਜਾ ਰਹੇ ਵਿਜੇ ਹਜ਼ਾਰੇ ਟਰਾਫੀ ਦੇ ਮੁਕਾਬਲੇ ਵਿਚ ਮੱਧ ਪ੍ਰਦੇਸ਼ ਨੂੰ 324 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਝਾਰਖੰਡ ਲਈ ਵਰੁਣ ਆਰੋਨ (6/37) ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਲਿਸਟ ਏ ਕ੍ਰਿਕਟ ਵਿਚ ਦੌੜਾਂ ਨਾਲ ਤੀਜੀ ਸਭ ਤੋਂ ਵੱਡੀ ਜਿੱਤ ਹੈ।

Shubham Yadav
By Shubham Yadav
February 20, 2021 • 05:20 PM

ਟਾਸ ਗੁਆਉਣ ਤੋਂ ਬਾਅਦ ਝਾਰਖੰਡ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਅਤੇ 50 ਓਵਰ 9 ਵਿਕਟਾਂ ਦੇ ਨੁਕਸਾਨ 'ਤੇ 422 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਵਿਜੇ ਹਜ਼ਾਰੇ ਟਰਾਫੀ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2010 ਵਿਚ, ਮੱਧ ਪ੍ਰਦੇਸ਼ ਨੇ ਰੇਲਵੇ ਵਿਰੁੱਧ 6 ਵਿਕਟਾਂ ਦੇ ਨੁਕਸਾਨ 'ਤੇ 412 ਦੌੜਾਂ ਬਣਾਈਆਂ ਸਨ।

Trending

ਕਪਤਾਨ ਇਸ਼ਾਨ ਕਿਸ਼ਨ ਨੇ ਤੂਫਾਨੀ ਢੰਗ ਨਾਲ ਬੱਲੇਬਾਜ਼ੀ ਕਰਦਿਆਂ 94 ਗੇਂਦਾਂ ਵਿੱਚ 19 ਚੌਕਿਆਂ ਅਤੇ 11 ਛੱਕਿਆਂ ਦੀ ਮਦਦ ਨਾਲ 173 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਸਿੰਘ (68), ਸੁਮਿਤ ਕੁਮਾਰ (52) ਅਤੇ ਸੁਚਿਤ ਰਾਏ (72) ਨੇ ਅਰਧ ਸੈਂਕੜੇ ਲਗਾਏ।

ਇਸ ਦੇ ਜਵਾਬ ਵਿਚ ਮੱਧ ਪ੍ਰਦੇਸ਼ ਦੀ ਟੀਮ ਬੱਲੇਬਾਜ਼ੀ ਲਈ ਆਈ ਅਤੇ 18.4 ਓਵਰਾਂ ਵਿਚ ਸਿਰਫ 98 ਦੌੜਾਂ 'ਤੇ ਆਲ ਆਉਟ ਹੋ ਗਈ। ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਰੁਣ ਆਰੋਨ ਨੇ 37 ਦੌੜਾਂ 'ਤੇ 6 ਵਿਕਟਾਂ ਆਪਣੇ ਖਾਤੇ ਵਿਚ ਪਾਈਆਂ ਅਤੇ ਕਿਸ਼ਨ ਨੇ ਸ਼ਾਨਦਾਰ ਵਿਕਟਕੀਪਿੰਗ ਦਿਖਾਉਂਦੇ ਹੋਏ 7 ਕੈਚ ਲਏ।

ਭਾਰਤੀ ਕ੍ਰਿਕਟ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਨੇ ਇਕ ਲਿਸਟ ਏ ਮੈਚ ਵਿਚ 400 ਤੋਂ ਵੱਧ ਦਾ ਸਕੋਰ ਬਣਾਇਆ ਅਤੇ ਵਿਰੋਧੀ ਟੀਮ ਨੂੰ 100 ਤੋਂ ਵੀ ਘੱਟ ਤੇ ਆਲਆਉਟ ਕਰ ਦਿੱਤਾ। ਇਸ ਤੋਂ ਪਹਿਲਾਂ ਇਹ ਵਿਸ਼ਵ ਭਰ ਦੇ ਲਿਸਟ ਏ ਕ੍ਰਿਕਟ ਇਤਿਹਾਸ ਵਿੱਚ ਦੋ ਵਾਰ ਹੋਇਆ ਸੀ।

Advertisement

Advertisement