
ਸਾਬਕਾ ਦੱਖਣੀ ਅਫਰੀਕਾ ਦੇ ਖਿਡਾਰੀ ਜੋਨਟੀ ਰੋਡਜ਼ ਸਵੀਡਨ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ Images (Twitter)
ਸਾਬਕਾ ਦੱਖਣੀ ਅਫਰੀਕਾ ਦੇ ਖਿਡਾਰੀ ਜੋਨਟੀ ਰੋਡਜ਼ ਨੂੰ ਸਵੀਡਨ ਦੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਵੈਬਸਾਈਟ ਈਐਸਪੀਐਨਕ੍ਰੀਕਾਈਨਫੋ ਦੀ ਰਿਪੋਰਟ ਦੇ ਅਨੁਸਾਰ ਸਵੀਡਨ ਕ੍ਰਿਕਟ ਫੈਡਰੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਰੋਡਜ਼ ਨੇ ਕਿਹਾ, "ਮੈਂ ਆਪਣੇ ਪਰਿਵਾਰ ਨਾਲ ਸਵੀਡਨ ਵਿੱਚ ਰਹਿਣ ਅਤੇ ਸਵੀਡਨ ਕ੍ਰਿਕਟ ਕਮਿਉਨਿਟੀ ਨਾਲ ਕੰਮ ਕਰਨ ਲਈ ਤਿਆਰ ਹਾਂ। ਇਹ ਸਹੀ ਸਮਾਂ ਹੈ ਅਤੇ ਮੈਂ ਆਪਣੀ ਊਰਜਾ ਨੂੰ ਇੱਕ ਨਵੇਂ ਵਾਤਾਵਰਣ ਵਿੱਚ ਇਸਤੇਮਾਲ ਕਰਨਾ ਪਸੰਦ ਕਰਾਂਗਾ।"
ਰੋਡਜ਼ ਇਸ ਸਮੇਂ ਯੂਏਈ ਵਿੱਚ ਹਨ, ਜਿੱਥੇ ਉਹ ਆਈਪੀਐਲ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨਾਲ ਫੀਲਡਿੰਗ ਕੋਚ ਵਜੋਂ ਕੰਮ ਕਰ ਰਹੇ ਹਨ।