
ਪਾਕਿਸਤਾਨ ਦੇ ਬੱਲੇਬਾਜ਼ ਕਾਮਰਾਨ ਅਕਮਲ ਨੇ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ ਹੈ ਜੋ ਬਾਬਰ ਆਜ਼ਮ ਦੀ ਅਲੋਚਨਾ ਕਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਬਾਬਰ ਦੀ ਆਲੋਚਨਾ ਕਰਨ ਦੀ ਬਜਾਏ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਹਾਲ ਹੀ ਵਿਚ ਇੰਗਲੈਂਡ ਦੌਰੇ 'ਤੇ ਆਜ਼ਮ ਫੌਰਮ ਵਿਚ ਨਜ਼ਰ ਨਹੀਂ ਆਏ ਸਨ ਅਤੇ ਉਹ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ ਸਿਰਫ 69 ਦੌੜਾਂ ਹੀ ਬਣਾ ਸਕੇ ਸੀ। ਇਸ ਦੇ ਨਾਲ ਹੀ ਉਹਨਾਂ ਨੇ ਦੋ ਟੀ -20 ਮੈਚਾਂ ਵਿਚ ਸਿਰਫ 56 ਦੌੜਾਂ ਬਣਾਈਆਂ ਸੀ।
ਅਕਮਲ ਨੇ ਪਾਕਪੈਸ਼ਨ ਡਾਟ ਕਾਮ ਨੂੰ ਦਿੱਤੇ ਇਕ ਇੰਟਰਵਿਉ ਵਿਚ ਕਿਹਾ, “ਇਹ ਬੁਰੀ ਗੱਲ ਹੈ ਕਿ ਲੋਕ ਸਾਡੇ ਨੰਬਰ -1 ਦੇ ਬੱਲੇਬਾਜ਼ ਦੀ ਆਲੋਚਨਾ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਬਾਬਰ ਆਜ਼ਮ ਬਹੁਤ ਤੇਜ਼ ਰਫਤਾਰ ਨਾਲ ਰਨ ਨਹੀਂ ਬਣਾ ਰਹੇ ਅਤੇ ਟੀਮ। ਨੂੰ ਮੈਚ ਨਹੀਂ ਜਿਤਵਾ ਰਹੇ।
ਉਹਨਾਂ ਨੇ ਕਿਹਾ, "ਸਾਨੂੰ ਕੀ ਹੋ ਗਿਆ ਹੈ? ਜੇ ਅਸੀਂ ਸੁਧਾਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਨਿਰਾਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਿੱਚ ਆਪਣੀ ਊਰਜਾ ਲਗਾਣੀ ਚਾਹੀਦੀ ਹੈ."