
IPL 13: ਕੀਰੋਨ ਪੋਲਾਰਡ ਅਤੇ ਸ਼ੇਰਫਨ ਰਦਰਫੋਰਡ ਆਈਪੀਐਲ ਲਈ ਪਹੁੰਚੇ ਯੂਏਈ Images (Kieron Pollard)
ਵੈਸਟਇੰਡੀਜ਼ ਦੇ ਖਿਡਾਰੀ ਹੁਣ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿਚ ਖੇਡਣ ਤੋਂ ਬਾਅਦ ਆਈਪੀਐਲ ਖੇਡਣ ਲਈ ਤਿਆਰ ਹਨ ਅਤੇ ਉਹਨਾਂ ਨੇ ਯੁਏਈ ਆਉਣਾ ਸ਼ੁਰੂ ਵੀ ਕਰ ਦਿੱਤਾ ਹੈ. ਮੌਜੂਦਾ ਆਈਪੀਐਲ ਵਿਜੇਤਾ ਮੁੰਬਈ ਇੰਡੀਅਨਜ਼ ਨੇ ਟਵੀਟ ਕੀਤਾ ਹੈ ਕਿ ਸਾਡੀ ਟੀਮ ਦੇ ਦੋ ਖਿਡਾਰੀ ਕੀੋਰਨ ਪੋਲਾਰਡ ਅਤੇ ਸ਼ੇਰਫੈਨ ਰਦਰਫੋਰਡ ਆਪਣੇ ਪਰਿਵਾਰਾਂ ਨਾਲ ਅਬੂ ਧਾਬੀ ਪਹੁੰਚ ਚੁੱਕੇ ਹਨ।
ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਸਟਾਰ ਖਿਡਾਰੀ ਆਂਦਰੇ ਰਸਲ ਵੀ ਯੂਏਈ ਪਹੁੰਚ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਲੈਂਡਲ ਸਿਮੰਸ ਅਤੇ ਡੈਰੇਨ ਬ੍ਰਾਵੋ ਦੀ ਮਦਦ ਨਾਲ, ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਵੀਰਵਾਰ ਨੂੰ ਸੇਂਟ ਲੂਸੀਆ ਜੌਕਸ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਸੀਪੀਐਲ ਦੇ ਇਸ ਸੀਜ਼ਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ.