IPL 2020 : ਗਲੈਨ ਮੈਕਸਵੇਲ ਦੇ ਟੀਮ ਵਿਚ ਹੋਣ ਨਾਲ ਬਹੁਤ ਖੁਸ਼ ਹਨ ਕਪਤਾਨ ਕੇ ਐਲ ਰਾਹੁਲ, ਪੰਜਾਬ ਲਈ ਨਿਭਾ ਸਕਦੇ ਹਨ ਅਹਿਮ ਭੂਮਿਕਾ
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ਦਿਖਾਇਆ ਹੈ ਕਿ ਆਉਣ ਵਾਲੇ ਮੈਚਾਂ ਵਿਚ ਇਸ ਟੀਮ ਨੂੰ
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ਦਿਖਾਇਆ ਹੈ ਕਿ ਆਉਣ ਵਾਲੇ ਮੈਚਾਂ ਵਿਚ ਇਸ ਟੀਮ ਨੂੰ ਹਰਾਉਣਾ ਵਿਰੋਧੀ ਟੀਮਾਂ ਲਈ ਆਸਾਨ ਨਹੀਂ ਰਹਿਣ ਵਾਲਾ ਹੈ. ਪੰਜਾਬ ਲਈ ਇਸ ਸੀਜ਼ਨ ਵਿਚ ਕਪਤਾਨ ਕੇ ਐਲ ਰਾਹੁਲ ਬੱਲੇਬਾਜ਼ੀ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਹਨ. ਹਾਲਾਂਕਿ, ਰਾਹੁਲ ਤੇ ਮਯੰਕ ਦੀ ਜੋੜ੍ਹੀ ਤੋਂ ਅਲਾਵਾ ਜੇ ਇਸ ਟੀਮ ਵਿਚ ਗਲੈਨ ਮੈਕਸਵੈਲ ਦਾ ਬੱਲਾ ਵੀ ਚਲਣ ਲੱਗ ਗਿਆ ਤੇ ਇਸ ਟੀਮ ਨੂੰ ਰੋਕਣਾ ਬਾਕੀ ਟੀਮਾਂ ਲਈ ਬੇਹੱਦ ਮੁਸ਼ਕਲ ਰਹਿਣ ਵਾਲਾ ਹੈ.
ਹਾਲ ਹੀ ਵਿਚ ਇਕ ਵੀਡਿਓ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਵੀ ਮੈਕਸਵੇਲ ਦੀ ਟੀਮ ਲਈ ਅਹਮਿਅਤ ਬਾਰੇ ਗੱਲ ਕੀਤੀ ਹੈ. ਉਹਨਾਂ ਕਿਹਾ ਹੈ ਕਿ ਆਸਟਰੇਲੀਆਈ ਆਲਰਾਉਂਡਰ ਗਲੇਨ ਮੈਕਸਵੈਲ ਖ਼ਿਲਾਫ਼ ਖੇਡਣਾ ਕਦੇ ਵੀ ਉਹਨਾਂ ਲਈ ਮਜ਼ੇਦਾਰ ਨਹੀਂ ਰਿਹਾ ਕਿਉਂਕਿ ਉਹ ਮੈਦਾਨ ਵਿਚ ਬਹੁਤ ਹੀ ਖਤਰਨਾਕ ਵਿਰੋਧੀ ਖਿਡਾਰੀ ਹਨ.
Trending
ਹਾਲਾਂਕਿ, ਮੈਕਸਵੈੱਲ ਦੇ ਪੰਜਾਬ ਟੀਮ ਵਿਚ ਹੋਣ ਨਾਲ ਰਾਹੁਲ ਬਹੁਤ ਖੁਸ਼ ਹਨ. ਮੈਕਸਵੈੱਲ ਇਕ ਅਜਿਹਾ ਖਿਡਾਰੀ ਸੀ ਜਿਸਨੂੰ ਪੰਜਾਬ ਦੀ ਟੀਮ ਆਪਣੇ ਖੇਮੇ ਵਿਚ ਸ਼ਾਮਲ ਕਰਨ ਲਈ ਪੂਰਾ ਜੋਰ ਲਗਾ ਰਹੀ ਸੀ ਅਤੇ ਅੰਤ ਵਿਚ ਫ੍ਰੈਂਚਾਇਜ਼ੀ ਨੇ ਆਈਪੀਐਲ 2020 ਦੀ ਨਿਲਾਮੀ ਵਿਚ 31 ਸਾਲਾ ਖਿਡਾਰੀ ਨੂੰ 10.75 ਕਰੋੜ ਰੁਪਏ ਦੀ ਕੀਮਤ ਦੇ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਸੀ.
ਰਾਹੁਲ ਨੂੰ ਉਮੀਦ ਹੈ ਕਿ ਇਸ ਸੀਜ਼ਨ ਵਿਚ ਮੈਕਸਵੈੱਲ ਟੀਮ ਲਈ ਅਹਿਮ ਯੋਗਦਾਨ ਦੇਣਗੇ. ਇਸਦੇ ਨਾਲ ਹੀ ਰਾਹੁਲ ਮੈਦਾਨ ਤੇ ਮੈਕਸਵੇਲ ਨਾਲ ਬਹੁਤ ਸਾਰੀਆਂ ਮਹੱਤਵਪੂਰਨ ਸਾਂਝੇਦਾਰੀਆਂ ਕਰਨ ਦੀ ਉਮੀਦ ਕਰ ਰਹੇ ਹਨ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਸਖਤ ਮਿਹਨਤ ਕਰਨ ਵਾਲੇ ਆਸਟਰੇਲੀਆ ਖਿਡਾਰੀ ਦੀ ਇਸ ਸੀਜ਼ਨ ਵਿੱਚ ਫਰੈਂਚਾਇਜ਼ੀ ਲਈ ਅਹਿਮ ਭੂਮਿਕਾ ਹੋਵੇਗੀ.
ਕਿੰਗਜ਼ ਇਲੈਵਨ ਪੰਜਾਬ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਤੇ ਇੱਕ ਵੀਡਿਓ ਵਿਚ ਕੇ ਐਲ ਰਾਹੁਲ ਨੇ ਕਿਹਾ, "ਅਸੀਂ ਬਹੁਤ ਸਪੱਸ਼ਟ ਸੀ ਕਿ ਉਹ (ਗਲੇਨ ਮੈਕਸਵੈਲ) ਅਜਿਹਾ ਖਿਡਾਰੀ ਸੀ ਜਿਸਨੂੰ ਨਿਲਾਮੀ ਵਿਚ ਅਸੀਂ ਖਰੀਦਣਾ ਚਾਹੁੰਦੇ ਸੀ ਅਤੇ ਮੈਂ ਸੱਚਮੁੱਚ ਉਹਨਾਂ ਨਾਲ ਖੇਡਣ ਲਈ ਬੇਹੱਦ ਉਤਸ਼ਾਹਤ ਹਾਂ. ਮੈਂ ਮੈਦਾਨ ਵਿਚ ਉਹਨਾਂ ਨਾਲ ਕੁਝ ਵਧੀਆ ਸਾਂਝੇਦਾਰੀ ਕਰ ਕੇ ਉਹਨੂੰ ਜਾਣਨ ਦੀ ਉਮੀਦ ਕਰ ਰਿਹਾ ਹਾਂ।"
ਪੰਜਾਬ ਦੇ ਕਪਤਾਨ ਨੇ ਕਿਹਾ, "ਮੈਂ ਇਸ ਤੋਂ ਪਹਿਲਾਂ ਇਕ ਇੰਟਰਵਿਉ ਦੌਰਾਨ ਇਹ ਵੀ ਕਿਹਾ ਹੈ, ਉਹ ਇਕ ਕਥਰਨਾਕ ਵਿਰੋਧੀ ਖਿਡਾਰੀ ਹੈ. ਉਹ ਕਾਫ਼ੀ ਗੱਲਾਂ ਕਰਨ ਦੇ ਨਾਲ -ਨਾਲ ਮੈਦਾਨ ਤੇ ਬਹੁਤ ਮੁਕਾਬਲੇਬਾਜ਼ੀ ਵਾਲਾ ਹੋ ਸਕਦਾ ਹੈ ਅਤੇ ਤੁਸੀਂ ਜਾਣਦੇ ਹੋ. ਮੈਨੂੰ ਉਸ ਦੇ ਖਿਲਾਫ ਖੇਡਣ ਦਾ ਕਦੇ ਅਨੰਦ ਨਹੀਂ ਆਇਆ. ਪਰ ਉਹ ਅਜਿਹਾ ਖਿਡਾਰੀ ਹੈ ਜਿਸ ਨੂੰ ਹਰ ਕਪਤਾਨ ਆਪਣੀ ਟੀਮ ਵਿਚ ਰੱਖਣਾ ਪਸੰਦ ਕਰੇਗਾ.