IPL 2020 : ਕ੍ਰਿਸ ਜੌਰਡਨ ਨੇ ਦੱਸਿਆ, ਕੌਣ ਹੈ ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਬੈਸਟ ਡਾਂਸਰ ਅਤੇ ਸਿੰਗਰ ?
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਦੀ ਟੀਮ ਬੇਸ਼ਕ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ, ਪਰ ਇਸ ਟੀਮ ਨੂੰ ਅਜੇ ਵੀ ਉਮੀਦ ਹੈ ਕਿ ਟੂਰਨਾਮੇਂਟ ਦੇ ਦੂਸਰੇ ਫੇਜ ਵਿਚ ਸ਼ਾਇਦ ਟੀਮ ਦੀ ਕਿਸਮਤ ਬਦਲ ਸਕਦੀ ਹੈ. ਹੁਣ ਪੰਜਾਬ ਦੇ

ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਦੀ ਟੀਮ ਬੇਸ਼ਕ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਹੈ, ਪਰ ਇਸ ਟੀਮ ਨੂੰ ਅਜੇ ਵੀ ਉਮੀਦ ਹੈ ਕਿ ਟੂਰਨਾਮੇਂਟ ਦੇ ਦੂਸਰੇ ਫੇਜ ਵਿਚ ਸ਼ਾਇਦ ਟੀਮ ਦੀ ਕਿਸਮਤ ਬਦਲ ਸਕਦੀ ਹੈ. ਹੁਣ ਪੰਜਾਬ ਦੇ ਸਾਹਮਣੇ ਰਾਇਲ ਚੈਲੇਂਜਰਜ ਦੀ ਟੀਮ ਹੈ ਅਤੇ ਕੇ ਐਲ ਰਾਹੁਲ ਦੀ ਅਗੁਆਈ ਵਿਚ ਟੀਮ ਚਾਹੇਗੀ ਕਿ ਇਸ ਮੁਕਾਬਲੇ ਨੂੰ ਜਿੱਤ ਕੇ ਟੀਮ ਇਸ ਸੀਜਨ ਨੂੰ ਹੋਰ ਰੋਮਾੰਚਕ ਬਣਾਵੇ.
ਇਸ ਮੈਚ ਤੋਂ ਪਹਿਲਾਂ ਖਿਡਾਰੀ ਆਰਾਮ ਕਰ ਰਹੇ ਹਨ ਅਤੇ ਮੈਚ ਦੀ ਤਿਆਰੀਆਂ ਵਿਚ ਲੱਗੇ ਹੋਏ ਹਨ. ਕਿੰਗਜ ਇਲਾਵਨ ਨੇ ਆਪਣੇ ਆੱਫੀਸ਼ਿਅਲ ਪੇਜ ਤੇ ਇਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿਚ ਟੀਮ ਦੇ ਡੈਥ ਓਵਰਾਂ ਦੇ ਮਾਹਰ ਗੇਂਦਬਾਜ ਕ੍ਰਿਸ ਜੌਰਡਨ ਰੈਪਿਡ ਫਾਇਰ ਅੰਦਾਜ ਵਿਚ ਕੁਜ ਮਜੇਦਾਰ ਸਵਾਲਾਂ ਦੇ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ.
Trending
ਇਸ ਇੰਟਰਵਿਉ ਵਿਚ ਜਦੋਂ ਜੌਰਡਨ ਤੋਂ ਪੁੱਛਿਆ ਜਾਂਦਾ ਹੈ ਕਿ ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਬੈਸਟ ਸਿੰਗਰ ਕੌਣ ਹੈ ? ਤਾਂ ਇਸ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਟੀਮ ਵਿਚ ਉਹ ਖੁੱਦ ਨੂੰ ਇਕ ਠੀਕ-ਠਾਕ ਸਿੰਗਰ ਬਣ ਮੰਨਦੇ ਹਨ. ਇਸ ਸਵਾਲ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੀ ਟੀਮ ਵਿਚ ਬੈਸਟ ਡਾਂਸਰ ਕੌਣ ਹੈ ?
ਇਸ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਪਿਛਲੇ ਸਵਾਲ ਦਾ ਜਵਾਬ ਵੀ ਇਸ ਦੇ ਨਾਲ ਹੀ ਦੇ ਦਿੰਦਾ ਹਾਂ. ਦਰਅਸਲ, ਸਾਡੀ ਟੀਮ ਵਿਚ ਬੈਸਟ ਸਿੰਗਰ ਅਤੇ ਡਾੰਸਰ ਕ੍ਰਿਸ ਗੇਲ ਹਨ ਅਤੇ ਖਰਾਬ ਡਾੰਸਰ ਮੈਂ ਖੁੱਦ ਹਾਂ. ਇਸ ਤੋਂ ਅਲਾਵਾ ਵੀ ਜੌਰਡਨ ਨੇ ਕਈ ਮਜੇਦਾਰ ਸਵਾਲਾਂ ਦੇ ਜਵਾਬ ਦਿੱਤੇ. ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿੰਗਜ ਇਲੈਵਨ ਪੰਜਾਬ ਦੀ ਟੀਮ ਜਾ ਫੈਸ਼ਨ ਆਈਕੌਨ ਕੌਣ ਹੈ ?
ਇਸ ਸਵਾਲ ਦੇ ਜਵਾਬ ਵਿਚ ਜੌਰਡਨ ਨੇ ਯੁਵਾ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਦਾ ਨਾਮ ਲਿਆ. ਉਹਨਾਂ ਨੇ ਕਿਹਾ ਕਿ ਅਰਸ਼ਦੀਪ ਅਲਗ-ਅਲਗ ਤਰ੍ਹਾੰ ਦੀ ਪੱਗਾਂ ਬੰਨ ਕੇ ਆਉਂਦੇ ਹਨ ਅਤੇ ਉਹ ਟੀਮ ਦੇ ਫੈਸ਼ਨ ਆਈਕੌਨ ਹਨ. ਇਸ ਤੋਂ ਅਲਾਵਾ ਵੀ ਉਹਨਾਂ ਨੇ ਕਈ ਹੋਰ ਮਜੇਦਾਰ ਸਵਾਲਾਂ ਦੇ ਜਵਾਬ ਦਿੱਤੇ.